ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਰਟ ਆਫ ਲਿਵਿੰਗ ਸੰਸਥਾ ਨੇ ਸਕੂਲ ’ਚ ਪੰਜਾਹ ਬੂਟੇ ਲਾਏ

08:03 AM Jul 20, 2024 IST
ਕੱਚਰਭੰਨ ਸਕੂਲ ਵਿੱਚ ਬੂਟੇ ਲਾਉਂਦੀ ਹੋਈ ਆਰਟ ਆਫ ਲਿਵਿੰਗ ਸੰਸਥਾ ਦੀ ਟੀਮ।

ਪੱਤਰ ਪ੍ਰੇਰਕ
ਜ਼ੀਰਾ, 19 ਜੁਲਾਈ
ਆਰਟ ਆਫ ਲਿਵਿੰਗ ਜ਼ੀਰਾ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਹਮੇਸ਼ਾ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ। ਆਰਟ ਆਫ ਲਿਵਿੰਗ ਜ਼ੀਰਾ ਟੀਮ ਵੱਲੋਂ ਪਿੰਡ ਕੱਚਰਭੰਨ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ 50 ਦੇ ਕਰੀਬ ਬੂਟੇ ਲਾਏ ਗਏ। ਪੰਜਾਬ ਐਪੇਕਸ ਮੈਂਬਰ ਅਮਰੀਕ ਸਿੰਘ ਆਹੂਜਾ ਨੇ ਦੱਸਿਆ ਕਿ ਆਰਟ ਆਫ ਲਿਵਿੰਗ ਵਾਤਾਵਰਨ ਸਬੰਧੀ ਬਚਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਦਿੰਦਾ ਆ ਰਿਹਾ ਹੈ। ਇਸ ਸਾਲ ਦੀ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਆਰਟ ਆਫ਼ ਲਿਵਿੰਗ ਪੂਰੇ ਭਾਰਤ ਵਿੱਚ ਇੱਕ ਕਰੋੜ ਬੂਟੇ ਲਗਾਏਗੀ। ਇਸ ਵਿੱਚ ਭਾਰਤੀ ਕਿਸਾਨ, ਵਿੱਦਿਅਕ ਅਦਾਰੇ, ਉਦਯੋਗਪਤੀ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਇਸ ਵਿਚ ਭਾਗ ਲੈਣਗੇ। ਇਸ ਮੌਕੇ ਸੁਧੀਰ ਕੁਮਾਰ, ਗਿੰਨਾ ਨਰੂਲਾ, ਡਾ. ਸ਼ੁਸੀਲ ਪਾਠਕ, ਮਦਨ ਲਾਲ, ਦੀਪਕ ਸੇਠ, ਰਾਜੂ ਵਧਵਾ, ਚਰਨਪ੍ਰੀਤ ਸਿੰਘ ਸੋਨੂ ਤੇ ਤੇਜੱਸਵੀ ਪਾਠਕ ਆਦਿ ਹਾਜ਼ਰ ਸਨ।

Advertisement

Advertisement
Advertisement