ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਦਾ ਕਲਾ ਮੇਲਾ ਸਮਾਪਤ

07:18 AM Dec 02, 2024 IST
ਚਿੱਤਰ ਮੇਲੇ ਦੌਰਾਨ ਸਨਮਾਨਿਤ ਕਲਾ ਪ੍ਰੇਮੀ।

ਪੱਤਰ ਪ੍ਰੇਰਕ
ਬਠਿੰਡਾ, 1 ਦਸੰਬਰ
ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਵੱਲੋਂ 30ਵਾਂ ਸਾਲਾਨਾ ਚਾਰ ਰੋਜ਼ਾ ਕਲਾ ਮੇਲਾ ਸਥਾਨਕ ਟੀਚਰਜ਼ ਹੋਮ ਵਿੱਚ ਅੱਜ ਯਾਦਗਾਰੀ ਪਲ ਛੱਡਦੇ ਹੋਏ ਸਮਾਪਤ ਹੋ ਗਿਆ। ਇਸ ਕਲਾ ਮੇਲੇ ਦੌਰਾਨ ਚੌਥੇ ਅਤੇ ਆਖਰੀ ਦਿਨ ਵੀ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚੇ ਅਤੇ ਵੱਖ-ਵੱਖ ਤਰ੍ਹਾਂ ਦੀਆਂ ਪੇਂਟਿੰਗਾਂ ਦੇਖ ਕੇ ਖੂਬ ਆਨੰਦ ਮਾਣਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਗਰੂਪ ਸਿੰਘ ਗਿੱਲ (ਐੱਮਐੱਲਏ ਬਠਿੰਡਾ), ਸੁਖਦੀਪ ਸਿੰਘ ਢਿੱਲੋਂ, ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸੁਖਮੰਦਰ ਸਿੰਘ ਚੱਠਾ (ਫਤਿਹ ਗਰੁੱਪ ਆਫ ਇੰਸਟੀਟਿਊਸ਼ਨ, ਰਾਮਪੁਰਾ ਫੂਲ), ਸ੍ਰੀ ਵਿਜੈ ਮਲਹੋਤਰਾ (ਐੱਮਡੀ ਕੀਰਤੀ ਪਬਲੀਕੇਸ਼ਨ ਗੁੜਗਾਉਂ), ਸੂਰਜ ਪ੍ਰਕਾਸ਼, ਅਤੇ ਪਵਨ ਗਲਾਸ ਤੋਂ ਪਵਨ ਕੁਮਾਰ ਨੇ ਹਾਜ਼ਰੀ ਲਗਾਈ। ਆਰਟਿਸਟ ਗੁਰਪ੍ਰੀਤ ਬਠਿੰਡਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਜਦਕਿ ਸਰਪ੍ਰਸਤ ਅਮਰਜੀਤ ਸਿੰਘ ਪੇਂਟਰ ਨੇ ਸੁਸਾਇਟੀ ਦੇ ਕੰਮਾਂ ਦੀ ਜਾਣਕਾਰੀ ਦਿੱਤੀ। ਕਾਬਲ -ਏ - ਗੌਰ ਹੈ ਕਿ ਇਸ ਵਰ੍ਹੇ ਕਲਾ ਮੇਲਾ ਵਿਸ਼ਵ ਪ੍ਰਸਿੱਧ ਕਲਾਕਾਰ ਸਤੀਸ਼ ਗੁਜਰਾਲ ਨੂੰ ਸਮਰਪਿਤ ਕੀਤਾ ਗਿਆ। ਇਸ ਕਲਾ ਮੇਲੇ ਦੌਰਾਨ ਐੱਮਐੱਲਏ ਜਗਰੂਪ ਸਿੰਘ ਗਿੱਲ, ਪ੍ਰਬੰਧਕਾਂ ਵੱਲੋਂ ਇਸ ਸਾਲ ਦਾ ਲਾਈਫਟਾਈਮ ਅਚੀਵਮੈਂਟ ਅਵਾਰਡ ਕੇਵਲ ਕ੍ਰਿਸ਼ਨ ਨੂੰ ਦਿੱਤਾ ਗਿਆ, ਜਦਕਿ ਸਾਲਾਨਾ ਕਲਾ ਸਨਮਾਨ ਤਹਿਤ ਚਿੱਤਰਕਾਰ ਕੁਲਦੀਪ ਸਿੰਘ (ਚੰਡੀਗੜ੍ਹ), ਸਰਬਜੀਤ ਸਿੰਘ (ਚੰਡੀਗੜ੍ਹ), ਮੋਹਨਜੀਤ ਕੌਰ (ਲਹਿਰਾ ਗਾਗਾ), ਜਸਪਾਲ ਸਿੰਘ ਪਾਲਾ, ਭਾਵਨਾ ਗਰਗ ਅਤੇ ਟੇਕ ਚੰਦ (ਬਠਿੰਡਾ) ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯਾਦਗਾਰੀ ਮੋਮੈਂਟੋ, ਲੋਈ, ਪੌਦੇ ਅਤੇ ਨਕਦ ਇਨਾਮ ਦਿੱਤੇ ਗਏ। ਦੱਸਣਯੋਗ ਹੈ ਕਿ
ਚਾਰ ਦਿਨਾਂ ਦੌਰਾਨ, ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਅਤੇ ਦਿੱਲੀ ਤੋਂ 60 ਤੋਂ ਵੱਧ ਚਿੱਤਰਕਾਰਾਂ ਅਤੇ 50 ਵਿਦਿਆਰਥੀਆਂ ਦੀਆਂ ਪੇਂਟਿੰਗਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਸਰਪ੍ਰਸਤ ਅਮਰਜੀਤ ਸਿੰਘ ਪੇਂਟਰ, ਪ੍ਰਧਾਨ ਡਾ. ਅਮਰੀਕ ਸਿੰਘ ਨੇ ਕਿਹਾ ਕਿ ਮਾਲਵਾ ਦੀ ਧਰਤੀ ਉੱਤੇ ਇਸ ਕਲਾ ਮੇਲੇ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ ਜਿਸ ਵਿੱਚ ਚਿੱਤਰਕਾਰ, ਕਲਾ ਪ੍ਰੇਮੀ ਅਤੇ ਵਿਦਿਆਰਥੀ ਭਰਪੂਰ ਹਿੱਸਾ ਲੈਂਦੇ ਹਨ। ਇਸ ਮੌਕੇ ਜਨਰਲ ਸਕੱਤਰ ਗੁਰਪ੍ਰੀਤ ਆਰਟਿਸਟ, ਵਿੱਤ ਸਕੱਤਰ ਸੁਰੇਸ਼ ਮੰਗਲਾ, ਸੀਨੀਅਰ ਆਰਟਿਸਟ ਸੋਹਣ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਦਰਸ਼ਨ ਸੋਹਲ, ਅਤੇ ਬਲਰਾਜ ਬਰਾੜ (ਮਾਨਸਾ) ਨੇ ਇਸ ਕਲਾ ਵਰਕਸ਼ਾਪ ਲਈ ਵਿਸ਼ੇਸ਼ ਪ੍ਰਬੰਧ ਕੀਤੇ।

Advertisement

Advertisement