ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੈਕ ਵੈਲਫੇਅਰ ਕਲੱਬ ਵੱਲੋਂ ਕਲਾ ਮੁਕਾਬਲੇ

07:17 AM Apr 24, 2024 IST
ਕਲਾ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਦੇ ਹੋਏ ਕਲੱਬ ਦੇ ਪ੍ਰਬੰਧਕ ਤੇ ਹੋਰ। ਫੋਟੋ:ਬਨਭੌਰੀ

ਖੇਤਰੀ ਪ੍ਰਤੀਨਿਧ
ਸੰਗਰੂਰ, 23 ਅਪਰੈਲ
ਮਲਟੀ ਆਟਰਸ ਕ੍ਰੀਏਟਰਜ਼ ਵੈਲਫੇਅਰ ਕਲੱਬ (ਮੈਕ ਵੈਲਫੇਅਰ ਕਲੱਬ) ਵੱਲੋਂ ਇਥੋਂ ਦੇ ਸਰਕਾਰੀ ਰਣਬੀਰ ਕਾਲਜ ਵਿੱਚ ਚੌਥੇ ਸਾਲਾਨਾ ਕਲਾ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿੱਚ ਜ਼ਿਲ੍ਹੇ ਭਰ ਵਿੱਚੋਂ ਕਰੀਬ 250 ਦੇ ਕਰੀਬ ਵਿਦਿਆਰਥੀਆਂ ਨੇ ਰੰਗਾਂ ਦਾ ਹੁਨਰ ਕੈਨਵਸ ’ਤੇ ਬਿਖੇਰਿਆ। ਕਲੱਬ ਦੇ ਸਰਪ੍ਰਸਤ ਆਰਟਿਸਟ ਹਰਦੀਪ ਸਿੰਘ, ਪ੍ਰਧਾਨ ਆਰਟਿਸਟ ਹਰਿੰਦਰ ਸਿੰਘ ਗੋਲਡਨ, ਵਿਤ ਸਕੱਤਰ ਆਰਟਿਸਟ ਸਮੀਰ ਖਾਨ ਲੀਗਲ ਐਡਵਾਇਜ਼ਰ ਸੁਮੀਰ ਫੱਤਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਲਈ ਚਾਰ ਗਰੁੱਪ ਬਣਾਏ ਗਏ ਸਨ। ਵਿਦਿਆਰਥੀਆਂ ਨੇ ਪੇਂਟਿੰਗ, ਪੋਸਟਰ ਮੇਕਿੰਗ, ਕੋਲਾਜ਼ ਅਤੇ ਬੁੱਤ-ਕਲਾ ਦਾ ਬਾਕਮਾਲ ਪ੍ਰਦਰਸ਼ਨ ਕੀਤਾ।
ਮੁਕਾਬਲਿਆਂ ਦੇ ਨਤੀਜੇ ਵਿੱਚੋਂ ਜੇਤੂ ਵਿਦਿਆਰਥੀ ਕਲਾਕਾਰਾਂ ਨੂੰ ਸਰਟੀਫਿਕੇਟ ਅਤੇ, ਮੈਡਲ ਅਤੇ ਮੋਮੈਂਟੋਂ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਹਰੇਕ ਪ੍ਰਤੀਯੋਗੀ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਰਣਬੀਰ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਪੰਜਾਬ ਦੇ ਉੱਘੇ ਕਲਾਕਾਰ ਬਲਵਿੰਦਰ ਜਿੰਦਲ ਨੇ ਕਲਾ ਨੂੰ ਰੁਜ਼ਗਾਰ ਵਿਚ ਵਿੱਚ ਤਬਦੀਲ ਕਰਨ ਸਬੰਧੀ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ। ਹਰਦੀਪ ਸਿੰਘ ਨੇ ਕਲੱਬ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ।

Advertisement

Advertisement
Advertisement