For the best experience, open
https://m.punjabitribuneonline.com
on your mobile browser.
Advertisement

ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਵੱਲੋਂ ਆਰਟ ਕੈਂਪ ਦਾ ਆਗ਼ਾਜ਼

07:31 AM Jun 04, 2024 IST
ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਵੱਲੋਂ ਆਰਟ ਕੈਂਪ ਦਾ ਆਗ਼ਾਜ਼
ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਦੇ ਕੈਂਪ ਵਿਚ ਸ਼ਾਮਲ ਕਲਾ ਪ੍ਰੇਮੀ।
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 3 ਜੂਨ
ਕਲਾ ਦੇ ਖੇਤਰ ਵਿੱਚ ਲੱਗੀ ਹੋਈ ਬਠਿੰਡਾ ਦੀ ਸਿਰਮੌਰ ਸੰਸਥਾ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਵੱਲੋਂ ਵਿਦਿਆਰਥੀਆਂ ਲਈ ਸੱਤ ਰੋਜ਼ਾ ਆਰਟ ਕੈਂਪ ਇੱਥੇ ਟੀਚਰਜ਼ ਹੋਮ ਸੰਸਥਾ ਦੇ ਸਹਿਯੋਗ ਨਾਲ ਲਾਇਆ ਗਿਆ ਹੈ। 3 ਤੋਂ 9 ਜੂਨ ਤੱਕ ਚੱਲਣ ਵਾਲਾ ਇਹ ਕੈਂਪ ਸਾਹਿਤ ਜਗਤ ਦੇ ਮਸ਼ਹੂਰ ਕਵੀ ਅਤੇ ਸ਼ਾਇਰ ਪਦਮ ਸ਼੍ਰੀ ਸਵ. ਡਾ. ਸੁਰਜੀਤ ਪਾਤਰ ਹੋਰਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ।
ਅੱਜ ਇਸ ਕੈਂਪ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਕੈਂਪ ਦੇ ਆਗ਼ਾਜ਼ ਮੌਕੇ ਸੁਸਾਇਟੀ ਦੇ ਪ੍ਰਧਾਨ ਡਾ. ਅਮਰੀਕ ਸਿੰਘ, ਆਰਟਿਸਟ ਗੁਰਪ੍ਰੀਤ ਸਿੰਘ ਜਨਰਲ ਸਕੱਤਰ, ਅਮਰਜੀਤ ਸਿੰਘ ਪੇਂਟਰ ਸਰਪ੍ਰਸਤ, ਹਰਦਰਸ਼ਨ ਸਿੰਘ ਸੋਹਲ, ਸੁਰੇਸ਼ ਮੰਗਲਾ, ਪ੍ਰੇਮ ਚੰਦ, ਅਤੇ ਟੀਚਰਜ਼ ਹੋਮ ਟਰਸਟ ਬਠਿੰਡਾ ਵੱਲੋਂ ਬੀਰਬਲ ਦਾਸ ਚੇਅਰਮੈਨ, ਲਛਮਣ ਸਿੰਘ ਮਲੂਕਾ, ਰਘਬੀਰ ਚੰਦ ਸ਼ਰਮਾ, ਪਰਮਜੀਤ ਸਿੰਘ ਰਾਮਾ ਆਦਿ ਮੰਚ ’ਤੇ ਸੁਸ਼ੋਭਿਤ ਸਨ। ਇਸ ਮੌਕੇ ਆਰਟਿਸਟ ਗੁਰਪ੍ਰੀਤ ਵੱਲੋਂ ਬਣਾਈ ਡਾ. ਸੁਰਜੀਤ ਪਾਤਰ ਹੋਰਾਂ ਦੀ ਇੱਕ ਪੇਂਟਿੰਗ ਨੂੰ ਫੁੱਲਾਂ ਦੀ ਮਾਲਾ ਪਹਿਨਾ ਕੇ ਇਨ੍ਹਾਂ ਮਹਿਮਾਨਾਂ ਵੱਲੋਂ ਪਾਤਰ ਸਾਹਿਬ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਲਛਮਣ ਸਿੰਘ ਮਲੂਕਾ ਵੱਲੋਂ ਪਾਤਰ ਸਾਹਿਬ ਦੀ ਜ਼ਿੰਦਗੀ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰੇ ਕੀਤਾ ਗਿਆ। ਡਾ. ਅਮਰੀਕ ਸਿੰਘ ਵੱਲੋਂ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਬਾਰੇ ਅਤੇ ਸੁਸਾਇਟੀ ਵੱਲੋਂ ਸਾਲ ਭਰ ਵਿੱਚ ਕੀਤੇ ਜਾਂਦੇ ਕੰਮਾਂ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਆਰਟਿਸਟ ਗੁਰਪ੍ਰੀਤ ਵੱਲੋਂ ਬੱਚਿਆਂ ਨੂੰ ਕਲਾ ਅਤੇ ਕਲਾ ਸ਼ਬਦ ਦੀ ਉਤਪਤੀ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਦੇ ਪਹਿਲੇ ਦਿਨ ਹੀ ਕਲਾ ਦੀਆਂ ਬਾਰੀਕੀਆਂ ਨੂੰ ਸਿੱਖਣ ਲਈ ਬੱਚੇ ਪੂਰੀ ਤਿਆਰੀ ਨਾਲ ਪੰਡਾਲ ਵਿੱਚ ਪਹੁੰਚੇ।

Advertisement

Advertisement
Author Image

Advertisement
Advertisement
×