For the best experience, open
https://m.punjabitribuneonline.com
on your mobile browser.
Advertisement

ਸੌ ਮੀਟਰ ਦੌੜ ਵਿੱਚ ਅਰਸ਼ਪ੍ਰੀਤ ਕੌਰ ਅਤੇ ਰਾਹੁਲ ਅੱਵਲ

10:43 AM Mar 23, 2024 IST
ਸੌ ਮੀਟਰ ਦੌੜ ਵਿੱਚ ਅਰਸ਼ਪ੍ਰੀਤ ਕੌਰ ਅਤੇ ਰਾਹੁਲ ਅੱਵਲ
ਜੇਤੂ ਖਿਡਾਰੀ, ਪ੍ਰਬੰਧਕਾਂ ਅਤੇ ਮੁੱਖ ਮਹਿਮਾਨਾਂ ਨਾਲ। -ਫੋਟੋ: ਮਲਕੀਅਤ
Advertisement

ਹਤਿੰਦਰ ਮਹਿਤਾ
ਜਲੰਧਰ, 22 ਮਾਰਚ
ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਲਾਡੋਵਾਲੀ ਰੋਡ ਵਿਖੇ ਦੋ ਰੋਜ਼ਾ ਚੱਲ ਰਹੇ ਖੇਡ ਮੇਲੇ ਦੇ ਅੱਜ ਦੂਜੇ ਦਿਨ ਅਥਲੈਟਿਕਸ ਦੇ ਮੁਕਾਬਲੇ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸੀਨੀਅਰ ਪੱਤਰਕਾਰ ਵਰਿੰਦਰ ਸਿੰਘ ਵਾਲੀਆ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਕਾਲਜ ਦੇ ਓਐੱਸਡੀ ਡਾ.ਕਮਲੇਸ਼ ਸਿੰਘ ਦੁੱਗਲ ਨੇ ਸ੍ਰੀ ਵਾਲੀਆ ਦਾ ਸਵਾਗਤ ਕੀਤਾ। ਇਸ ਮੌਕੇ ਸ੍ਰੀ ਵਾਲੀਆ ਨੇ ਆਖਿਆ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਟੁੱਟ ਹਿੱਸਾ ਹੁੰਦੀਆਂ ਹਨ, ਕਿਉਂਕਿ ਮਨੁੱਖ ਅੰਦਰ ਮੁਕਾਬਲੇ ਦੀ ਭਾਵਨਾ ਨੂੰ ਪੈਦਾ ਕਰਨ ਦਾ ਇਹ ਪਹਿਲਾ ਕਦਮ ਹੁੰਦਾ ਹੈ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਭੰਗੜਾ, ਗਿੱਧਾ ਵਿਸ਼ੇਸ਼ ਖਿੱਚ ਦਾ ਕੇਂਦਰ ਸਨ। ਇਸ ਦੌਰਾਨ ਲੰਮੀ ਛਾਲ ਵਿਚ ਰੋਹਿਤ ਪਹਿਲੇ, ਬੀ ਕਾਮ ਦਾ ਰੋਹਿਤ ਦੂਜੇ ਓਮਕਾਰ ਤੀਜੇ ਸਥਾਨ ’ਤੇ ਰਿਹਾ। ਸ਼ਾਟਪੁੱਟ (ਲੜਕੇ) ਵਿਚ ਜਸਕਰਨ ਨੇ ਪਹਿਲਾ, ਤਨਿਸ਼ ਨੇ ਦੂਜਾ, ਤਰੁਣ ਤੀਸਰੇ ਸਥਾਨ ’ਤੇ ਰਿਹਾ। 200 ਮੀਟਰ ਦੌੜ (ਲੜਕੀਆਂ) ਵਿਚ ਅਰਸ਼ਪ੍ਰੀਤ ਕੌਰ ਨੇ ਪਹਿਲਾ, ਸ਼ੈਲੀ ਨੇ ਦੂਜਾ, ਜਦੋਂ ਕਿ 200 ਮੀਟਰ (ਲੜਕੇ) ਦੀ ਦੌੜ ਵਿਚ ਗਣੇਸ਼ ਨੇ ਪਹਿਲਾ, ਮੰਗਲੇਸ਼ ਨੇ ਦੂਸਰਾ ਅਤੇ ਸ਼ਿਵਾ ਚੌਹਾਨ ਨੇ ਤੀਜਾ, 100 ਮੀਟਰ (ਲੜਕੀਆਂ) ਦੌੜ ਵਿਚ ਅਰਸ਼ਪ੍ਰੀਤ ਕੌਰ ਪਹਿਲਾ, ਪ੍ਰਭਨੀਤ ਕੌਰ ਨੇ ਦੂਜਾ, ਨੰਦਨੀ ਸ਼ਰਮਾ, ਅਤੇ ਭਾਵਿਆ ਨੇ ਤੀਜਾ, ਲੜਕੇ 100 ਮੀਟਰ ਦੌੜ ਰਾਹੁਲ ਪਹਿਲਾ, ਗਣੇਸ਼ ਨੇ ਦੂਸਰਾ, ਅਤੇ ਸਾਤਵਿਕ ਨੇ ਤੀਜਾ ਸਥਾਨ ਹਾਸਲ ਕੀਤਾ। ਕੈਰਮ ਵਿੱਚ ਅਨੀਕੇਤ ਨੇ ਪਹਿਲਾ, ਮੋਹਿਤ ਨੇ ਦੂਜਾ, ਜੋਤਸਨਾ ਨੇ ਤੀਜਾ ਸਥਾਨ ਹਾਸਲ ਕੀਤਾ। ਸ਼ਤਰੰਜ (ਲੜਕੇ) ਵਿੱਚ ਭਾਵਿਆ ਗੁਪਤਾ ਪਹਿਲਾ ਜਦੋਂਕਿ ਸ਼ਤਰੰਜ (ਲੜਕੀਆਂ) ਵਿਚ ਗਿਫਟੀ ਨੇ ਪਹਿਲਾ ਸਥਾਨ ਹਾਸਲ ਕੀਤਾ। ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×