ਅਰਸ਼ਦ ਵਾਰਸੀ ਨੇ ‘ਝਲਕ ਦਿਖਲਾ ਜਾ 11’ ਵਿੱੱਚ ਜੱਜ ਬਣਨ ਦੀ ਕਹਾਣੀ ਦੱਸੀ
ਮੁੰਬਈ: ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ, ਜੋ ‘ਜੌਲੀ ਐੱਲਐੱਲਬੀ’, ‘ਮੁੰਨਾਭਾਈ’, ‘ਸਹਿਰ’ ਅਤੇ ‘ਗੋਲਮਾਲ’ ਵਰਗੀਆਂ ਫ਼ਿਲਮਾਂ ’ਚ ਆਪਣਾ ਲੋਹਾ ਮੰਨਵਾ ਚੁੱਕਿਆ ਹੈ, ਨੇ ਹੁਣ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ 11’ ਵਿੱਚ ਜੱਜ ਦੀ ਕੁਰਸੀ ਸੰਭਾਲੀ ਹੈ। ਅਦਾਕਾਰ, ਜੋ ਪਹਿਲਾਂ ਕੋਰੀਓਗਰਾਫ਼ਰ ਸੀ, ਨੇ ਹੁਣ ਸ਼ੋਅ ਵਿੱਚ ਜੱਜ ਵਜੋਂ ਜ਼ਿੰਮੇਵਾਰੀ ਨਿਭਾਉਣ ਪਿਛਲੀ ਕਹਾਣੀ ਸਾਂਝੀ ਕੀਤੀ ਹੈ। ਅਰਸ਼ਦ ਨੇ ਆਪਣੇ ਜੀਵਨ ਦੀ ਸ਼ੁਰੂਆਤ ਸੇਲਜ਼ਮੈਨ ਵਜੋਂ ਕੀਤੀ ਮਗਰੋਂ ਕਈ ਹੋਰ ਨੌਕਰੀਆਂ ਕੀਤੀਆਂ ਪਰ ਉਸ ਦੀ ਵਧਰੇ ਰੁਚੀ ਨ੍ਰਿਤ ਵਿੱਚ ਸੀ। 1991 ਵਿੱਚ, ਉਸ ਨੇ ਡਾਂਸ ਮੁਕਾਬਲਾ ਜਿੱਤਿਆ। ਮਗਰੋਂ ਉਸ ਨੇ ਆਪਣਾ ਨ੍ਰਿਤ ਸਟੂਡੀਓ ਸ਼ੁਰੂ ਕੀਤਾ ਅਤੇ ਨ੍ਰਿਤ ਮੰਡਲੀ ਵੀ ਬਣਾਈ। ਇੱਥੇ ਉਹ ਆਪਣੀ ਪਤਨੀ ਮਾਰੀਆ ਗੋਰੇਟੀ ਨੂੰ ਮਿਲਿਆ। 1993 ਵਿੱਚ ਉਸ ਨੂੰ ਫ਼ਿਲਮ ‘ਰੂਪ ਕੀ ਰਾਨੀ ਚੋਰੋਂ ਕਾ ਰਾਜਾ’ ਨੂੰ ਕੋਰੀਓਗ੍ਰਾਫ਼ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਉਸ ਨੂੰ ਅਦਾਕਾਰਾ ਜਯਾ ਬੱਚਨ ਨੇ ‘ਤੇਰੇ ਮੇਰੇ ਸਪਨੇ’ ਲਈ ਪੇਸ਼ਕਸ਼ ਕੀਤੀ, ਜੋ ਬਾਲੀਵੁੱਡ ਵਿੱਚ ਉਸ ਦੀ ਪਹਿਲੀ ਫ਼ਿਲਮ ਸੀ। ‘ਝਲਕ ਦਿਖਲਾ ਜਾ 11’ ਦੇ ਜੱਜ ਪੈਨਲ ਬਾਰੇ ਗੱਲ ਕਰਦਿਆਂ ਅਰਸ਼ਦ ਨੇ ਕਿਹਾ, ‘ਨ੍ਰਿਤ ਲਈ ਮੇਰੇ ਮਨ ਵਿੱਚ ਹਮੇਸ਼ਾ ਇੱਕ ਵਿਸ਼ੇਸ਼ ਥਾਂ ਸੀ ਅਤੇ ਜੀਵਨ ਨੇ ਮੈਨੂੰ ਉਸ ਨਾਲ ਜੁੜਨ ਦਾ ਮੌਕਾ ਦਿੱਤਾ। ਹੁਣ ਉਹ ਅਜਿਹੀ ਸੀਟ ’ਤੇ ਹੈ ਜਿੱਥੇ ਉਹ ਮਸ਼ਹੂਰ ਹਸਤੀਆਂ ਨੂੰ ਉਨ੍ਹਾਂ ਦੇ ਨ੍ਰਿਤ ਦੇ ਆਧਾਰ ’ਤੇ ਜੱਜ ਕਰੇਗਾ।’ -ਆਈਏਐੱਨਐੱਸ