ਚੋਰੀ ਦੇ ਤਿੰਨ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ
07:08 AM Jun 07, 2024 IST
Advertisement
ਪੱਤਰ ਪ੍ਰੇਰਕ
ਜ਼ੀਰਾ, 6 ਜੂਨ
ਥਾਣਾ ਸਿਟੀ ਜ਼ੀਰਾ ਪੁਲੀਸ ਨੇ ਚੋਰੀ ਦੇ ਤਿੰਨ ਮੋਟਰਸਾਈਕਲਾਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਡੀਐੱਸਪੀ ਜ਼ੀਰਾ
ਗੁਰਦੀਪ ਸਿੰਘ ਦੀਆਂ ਹਦਾਇਤਾਂ ਹੇਠ ਪੁਲੀਸ ਪਾਰਟੀ ਬਾਹਦ ਰਕਬਾ ਘੰਟਾ ਘਰ ਮੁੱਖ ਚੌਕ ਜ਼ੀਰਾ ਨਜ਼ਦੀਕ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮੁਖਬਰ ਨੇ ਇਤਲਾਹ ਦਿੱਤੀ ਕਿ ਸਾਹਿਲ ਵਾਸੀ ਪਿੰਡ ਮੱਲੂਵਾਲੀਏ ਵਾਲਾ (ਮੱਲਾਂਵਾਲਾ) ਜੋ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦਾ ਆਦੀ ਹੈ, ਜੋ ਅੱਜ ਵੀ ਚੋਰੀ ਦੇ ਮੋਟਰਸਾਈਕਲਾਂ ਹੀਰੋ ਹਾਂਡਾ ਅਤੇ ਹੀਰੋ ਹਾਂਡਾ ਸਪਲੈਂਡਰ ਪਲੱਸ ਬਿਨਾਂ ਨੰਬਰੀ ਕਿਸੇ ਗਾਹਕ ਨੂੰ ਵੇਚਣ ਲਈ ਉਡੀਕ ਕਰ ਰਿਹਾ ਹੈ। ਪੁਲੀਸ ਪਾਰਟੀ ਨੇ ਪਿੰਡ ਕੋਠੇ ਗਾਦੜੀ ਵਾਲਾ ਮੱਲਾਂਵਾਲਾ ਰੋਡ ਜ਼ੀਰਾ ਨਜ਼ਦੀਕ ਛਾਪਾ ਮਾਰ ਕੇ ਮੁਲਜ਼ਮ ਨੂੰ ਦੋ ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ।
Advertisement
Advertisement
Advertisement