ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਰੀ ਦੀ ਗੱਡੀ ਅਤੇ ਵਾਟਰ ਕੂਲਰ ਸਣੇ ਗ੍ਰਿਫ਼ਤਾਰ

07:37 AM Aug 04, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਅਗਸਤ
ਥਾਣਾ ਸਦਰ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਚੋਰੀ ਦੀ ਗੱਡੀ ਟਾਟਾ ਤੇ ਵਾਟਰ ਕੂਲਰ ਸਣੇ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਨਵੀਨ ਕੁਮਾਰ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਨੇੜੇ ਕਸ਼ਿਸ਼ ਕਲੱਬ ਪਿੰਡ ਲਲਤੋਂ ਕਲਾਂ ਮੌਜੂਦ ਸੀ ਤਾਂ ਪਤਾ ਲੱਗਾ ਕਿ ਮਨਿੰਦਰ ਕੁਮਾਰ ਵਾਸੀ ਗੋਬਿੰਦ ਨਗਰ ਸ਼ਿਮਲਾਪੁਰੀ ਅਤੇ ਹੋਰ ਗੋਗੀ ਕੁਮਾਰ ਉਰਫ਼ ਗੋਗੀ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਨੇੜੇ ਜੀਟੀਬੀ ਸਕੂਲ ਚੋਰੀਆਂ ਕਰਨ ਦੇ ਆਦੀ ਹਨ। ਇਸ ਦੌਰਾਨ ਉਨ੍ਹਾਂ ਨੂੰ ਕਾਬੂ ਕਰਨ ਲਈ ਨਾਕੇ ਦੌਰਾਨ ਉਨ੍ਹਾਂ ਨੂੰ ਚੈਕਿੰਗ ਮੌਕੇ ਟਾਟਾ ਏਸ ਗੱਡੀ ’ਤੇ ਆਉਂਦਿਆਂ ਦੇਖ ਕੇ ਉਨ੍ਹਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕੋਲ ਗੱਡੀ ਦੇ ਕੋਈ ਦਸਤਾਵੇਜ਼ ਨਾ ਮਿਲੇ। ਇਸ ਦੌਰਾਨ ਉਨ੍ਹਾਂ ਨੂੰ ਕਾਬੂ ਕਰ ਕੇ ਪੁਛਗਿੱਛ ਦੌਰਾਨ ਚੋਰੀ ਦੀ ਗੱਡੀ ਅਤੇ ਵਾਟਰ ਕੂਲਰ ਬਰਾਮਦ ਕੀਤਾ ਗਿਆ।

Advertisement

ਨਸ਼ੀਲੇ ਪਦਾਰਥਾਂ ਸਣੇ ਇੱਕ ਗ੍ਰਿਫ਼ਤਾਰ

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਅਗਸਤ
ਥਾਣਾ ਡੇਹਲੋਂ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ ਸਣੇ ਗ੍ਰਿਫ਼ਤਾਰ ਕੀਤਾ ਹੈ ਜਦਕਿ ਉਸ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਥਾਣੇਦਾਰ ਸੁਭਾਸ਼ ਚੰਦ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਸਾਇਆਂ ਚੌਕ ਮੌਜੂਦ ਸੀ ਤਾਂ ਪਤਾ ਲੱਗਾ ਕਿ ਮੁਕੇਸ਼ ਕੁਮਾਰ ਵਾਸੀ ਕੁਆਲਿਟੀ ਚੌਕ ਸ਼ਿਮਲਾਪੁਰੀ ਅਤੇ ਮੁਹੰਮਦ ਇਮਤਿਆਜ਼ ਵਾਸੀ ਮੁਹੱਲਾ ਪਾਡੀਆ ਮਾਲੇਰਕੋਟਲਾ ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ ਸਪਲਾਈ ਕਰਨ ਦਾ ਧੰਦਾ ਕਰਦੇ ਹਨ। ਪੁਲੀਸ ਨੇ ਕਾਰਵਾਈ ਕਰਦਿਆਂ ਮੁਕੇਸ਼ ਕੁਮਾਰ ਨੂੰ ਬਲੈਰੋ ਪਿੱਕ ਅੱਪ ਗੱਡੀ ਵਿੱਚ ਸ਼ੀਸ਼ੀਆਂ ਲੋਡ ਕਰਕੇ ਆਪਣੇ ਸਾਥੀ ਮੁਹੰਮਦ ਇਮਤਿਆਜ਼ ਨੂੰ ਦੇਣ ਲਈ ਜਾਂਦਿਆਂ ਕੈਂਡ ਨਹਿਰ ਪੁਲ ਤੋਂ ਕਾਬੂ ਕਰਕੇ ਉਸ ਪਾਸੋਂ 230 ਸ਼ੀਸ਼ੀਆਂ ਅਤੇ ਬਲੈਰੋ ਗੱਡੀ ਬਰਾਮਦ ਕੀਤੀ ਹੈ। ਪੁਲੀਸ ਵੱਲੋਂ ਉਸ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।

Advertisement
Advertisement