ਚੋਰੀ ਦੇ ਮੋਟਰਸਾਈਕਲਾਂ ਸਣੇ ਗ੍ਰਿਫ਼ਤਾਰ
08:44 AM Sep 06, 2023 IST
ਲਹਿਰਾਗਾਗਾ: ਸਿਟੀ ਪੁਲੀਸ ਨੇ ਮੁਖਬਰੀ ਮਿਲਣ ’ਤੇ ਇੱਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ ਕੀਤਾ ਹੈ। ਸਹਾਇਕ ਹਰਜੋਗਿੰਦਰ ਸਿੰਘ ਸਮੇਤ ਸਾਥੀ ਮੁਲਾਜ਼ਮਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਨਵਦੀਪ ਸਿੰਘ ਵਾਸੀ ਅੜਕਵਾਸ ਨੇ ਦੋ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਊਧਮ ਸਿੰਘ ਪਾਰਕ ਸੁਨਾਮ ਤੋਂ ਚੋਰੀ ਕੀਤੇ ਹਨ ਅਤੇ ਉਹ ਵੇਚਣ ਲਈ ਗਾਗਾ ਕੈਚਿਆ ਖੜ੍ਹਾ ਹੈ। ਛਾਪੇ ਦੌਰਾਨ ਨਵਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋਂ ਦੋ ਮੋਟਰਸਾਈਕਲ ਬਰਾਮਦ ਕਰਵਾਏ। -ਪੱਤਰ ਪ੍ਰੇਰਕ
Advertisement
Advertisement