For the best experience, open
https://m.punjabitribuneonline.com
on your mobile browser.
Advertisement

ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ

07:40 AM Jul 10, 2023 IST
ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ
Human fingerprints and handcuffs
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਜੁਲਾਈ
ਵੱਖ ਵੱਖ ਥਾਣਿਆਂ ਦੀ ਪੁਲੀਸ ਵੱਲੋਂ ਇੱਕ ਜਣੇ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਦਕਿ ਦੋ ਜਣਿਆਂ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਸਾਹਨੇਵਾਲ ਦੇ ਥਾਣੇਦਾਰ ਦਿਨੇਸ਼ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਸਾਹਨੇਵਾਲ ਚੌਕ ਵਿੱਖੇ ਮੌਜੂਦ ਸੀ ਤਾਂ ਸੂਚਨਾ ਮਿਲਣ ਤੇ ਪੁਲੀਸ ਵੱਲੋਂ ਪਿੰਡ ਪਵਾ ਨੇੜੇ ਇੱਟਾਂ ਦਾ ਭੱਠਾ ਵਿੱੱਚ ਛਾਪੇ ਮਾਰਿਆ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਤਲਾਸ਼ੀ ਦੌਰਾਨ ਪੁਲੀਸ ਨੂੰ 3 ਪੇਟੀਆਂ ਅਤੇ 5 ਬੋਤਲਾਂ ਸ਼ਰਾਬ 999 ਪਾਵਰ ਸਟਾਰ ਫਾਇਨ ਵਿਸਕੀ, 1 ਬੋਤਲਸ਼ਰਾਬ ਬਰਾਮਦ ਹੋਈ। ਪੁਲੀਸ ਵੱਲੋਂ ਨਿਰਮਲ ਸਿੰਘ ਵਾਸੀ ਸੱਤੀ ਦਾ ਕਿਰਾਏਦਾਰ ਕੋਟਲਾ ਅਫਗਾਨਾ ਨਵਾਂ ਪਿੰਡ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਹੈਬੋਵਾਲ ਦੇ ਹੌਲਦਾਰ ਕੇਵਲ ਕਿਸ਼ਨ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਨੇ ਪਿੰਡ ਜੱਸੀਆਂ ਨੇੜੇ ਰੇਲਵੇ ਪੁੱਲ ਹੈਬੋਵਾਲ ਕਲਾਂ ਵਿਖੇ ਛਾਪਾ ਮਾਰ ਕੇ ਵਿਪਨ ਕੁਮਾਰ ਵਾਸੀ ਪਿੰਡ ਜੱਸੀਆਂ ਹੈਬੋਵਾਲ ਨੂੰ ਕਾਬੂ ਕਰਕੇ 2 ਪੇਟੀਆਂ ਸ਼ਰਾਬ 999 ਵਿਸਕੀ ਬਰਾਮਦ ਕੀਤੀ ਹੈ ਜਦ ਕਿ ਉਸ ਦੇ ਸਾਥੀ ਰਾਜਵੀਰ ਸਿੰਘ ਰਾਜੂ ਵਾਸੀ ਜੱਸੀਆਂ ਕਲੋਨੀ ਹੈਬੋਵਾਲ ਕਲਾਂ ਦੀ ਭਾਲ ਕੀਤੀ ਜਾ ਰਹੀ ਹੈ।

Advertisement

Advertisement
Tags :
Author Image

Advertisement
Advertisement
×