ਹੈਰੋਇਨ ਤੇ ਪਿਸਤੌਲ ਸਣੇ ਗ੍ਰਿਫ਼ਤਾਰ
08:02 AM Mar 29, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਮਾਰਚ
ਕਰਾਈਮ ਬ੍ਰਾਂਚ-3 ਲੁਧਿਆਣਾ ਦੀ ਪੁਲੀਸ ਨੇ ਇੱਕ ਫਾਰਚੂਨਰ ਚਾਲਕ ਨੂੰ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਕਰਾਈਮ ਬ੍ਰਾਂਚ-3 ਲੁਧਿਆਣਾ ਦੇ ਥਾਣੇਦਾਰ ਸੋਹਨ ਲਾਲ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੌਰਾਨ ਮੇਨ ਜੀਟੀ ਰੋਡ ਨੇੜੇ ਟੌਲ ਪਲਾਜ਼ਾ ਪੁਲ ਹੇਠਾਂ ਲਾਡੋਵਾਲ ਸੀ ਤਾਂ ਅੰਮ੍ਰਿਤਰਾਜ ਸਿੰਘ ਵਾਸੀ ਪਿੰਡ ਧੋਲਾ ਫਾਰਚੂਨਰ ਕਾਰ ਪੀਬੀ 10 ਐੱਫਜੀ 0096 ’ਤੇ ਸਵਾਰ ਹੋ ਕੇ ਫਿਲੌਰ ਵੱਲੋਂ ਆਉਂਦਾ ਦਿਖਾਈ ਦਿੱਤਾ। ਉਸਨੂੰ ਸ਼ੱਕ ਦੀ ਬਿਨਾਅ ’ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 260 ਗਰਾਮ ਹੈਰੋਇਨ, 2 ਮੋਬਾਈਲ ਫੋਨ, 1 ਪਿਸਤੌਲ 32 ਬੋਰ ਅਤੇ 2 ਕਾਰਤੂਸ ਬਰਾਮਦ ਕੀਤੇ ਗਏ ਹਨ। ਥਾਣਾ ਦੁੱਗਰੀ ਦੀ ਪੁਲੀਸ ਵੱਲੋਂ ਉਸ ਖ਼ਿਲਾਫ਼ ਕੇਸ ਦਰਜ ਕਰਕੇ ਫਾਰਚੂਨਰ ਗੱਡੀ ਵੀ ਕਬਜ਼ੇ ਵਿੱਚ ਲੈ ਲਈ ਹੈ।
Advertisement
Advertisement