ਅੱਧਾ ਕਿੱਲੋ ਹੈਰੋਇਨ ਸਮੇਤ ਕਾਬੂ, ਤਿੰਨ ਫਰਾਰ
11:18 AM Sep 01, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 31 ਅਗਸਤ
ਬੀਐੱਸਐੱਫ ਦੀ 103 ਬਟਾਲੀਅਨ ਦੇ ਕੰਪਨੀ ਕਮਾਂਡਰ ਇੰਸਪੈਕਟਰ ਕਲਿਆਣ ਸਿੰਘ ਦੀ ਅਗਵਾਈ ਹੇਠ ਬੀਐੱਸਐਫ਼ ਦੇ ਜਵਾਨਾਂ ਨੇ ਇਲਾਕੇ ਦੇ ਪਿੰਡ ਡਾਲੀਰੀ ਦੀਆਂ ਮੜੀਆਂ ਵਿੱਚੋਂ ਇਕ ਵਿਅਕਤੀ ਨੂੰ 516 ਗਰਾਮ ਹੈਰੋਇਨ ਸਮੇਤ ਕਾਬੂ ਕਰਕੇ ਖਾਲੜਾ ਪੁਲੀਸ ਨੇ ਹਵਾਲੇ ਕੀਤਾ ਹੈ| ਉਸ ਦੇ ਤਿੰਨ ਸਾਥੀ ਮੌਕੇ ਤੋਂ ਫਰਾਰ ਹੋ ਗਏ| ਪੁਲੀਸ ਨੇ ਦੱਸਿਆ ਕਿ ਮੁਲਜ਼ਮ ਡਲੀਰੀ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਬੈਠੇ ਸਨ ਤਾਂ ਬੀਐੱਸਐੱਫ਼ ਜਵਾਨਾਂ ਨੇ ਮੌਕੇ ’ਤੇ ਛਾਪਾਮਾਰੀ ਕਰਕੇ ਮੁਲਜ਼ਮ ਗੁਰਬਿੰਦਰ ਸਿੰਘ ਉਰਫ ਦਵਿੰਦਰ ਸਿੰਘ ਟੌਮ ਵਾਸੀ ਨੂੰ ਡਲੀਰੀ ਨੂੰ ਕਾਬੂ ਕਰਕੇ ਉਸ ਕੋਲੋਂ 516 ਗਰਾਮ ਹੈਰੋਇਨ ਬਰਾਮਦ ਕੀਤੀ| ਉਸ ਨੇ ਮੰਨਿਆ ਕਿ ਉਸ ਨਾਲ ਸਾਂਝੇ ਤੌਰ ’ਤੇ ਨਸ਼ਿਆਂ ਦਾ ਕਾਰੋਬਾਰ ਕਰਦੇ ਉਸ ਦੇ ਸਾਥੀ ਡੱਲ ਵਾਸੀ ਹਰਪਾਲ ਸਿੰਘ, ਅਕਾਸ਼ਦੀਪ ਸਿੰਘ ਤੇ ਚੇਲਾ (ਭਿੱਖੀਵਿੰਡ) ਵਾਸੀ ਗੁੱਲੂ ਮੌਕੇ ਤੋਂ ਫਰਾਰ ਹੋ ਗਏ|
Advertisement
Advertisement