ਫਰਜ਼ੀ ਡੀਐੱਸਪੀ ਖਿਡੌਣਾ ਪਿਸਤੌਲ ਸਣੇ ਗ੍ਰਿਫ਼ਤਾਰ
08:33 AM Jun 06, 2024 IST
ਪੱਤਰ ਪ੍ਰੇਰਕ
ਖਰੜ, 5 ਜੂਨ
ਖਰੜ ਸਿਟੀ ਪੁਲੀਸ ਨੇ ਲਖਵੀਰ ਸਿੰਘ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਆਪਣੇ-ਆਪ ਨੂੰ ਦੁਸਹਿਰਾ ਗਰਾਊੁਂਡ ਖਰੜ ਨੇੜੇ ਡੀਐੱਸਪੀ ਦੱਸ ਕੇ ਕੋਈ ਗਲਤ ਕੰਮ ਕਰਨ ਦੀ ਤਾਕ ਵਿਚ ਸੀ। ਖਰੜ ਸਿਟੀ ਥਾਣੇ ਦੇ ਐੱਸਐੱਚਓ ਮਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਹ ਮਿਲੀ ਸੀ ਕਿ ਮੁਲਜ਼ਮ ਲਖਵੀਰ ਸਿੰਘ ਵਾਸੀ ਮੁੰਡੀ ਖਰੜ ਆਪਣੇ-ਆਪ ਨੂੰ ਡੀਐੱਸਪੀ ਦੱਸ ਰਿਹਾ ਹੈ ਅਤੇ ਉਸ ਕੋਲ ਇੱਕ ਖਿਡੌਣਾ ਰੂਪੀ ਪਿਸਤੌਲ ਵੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਉਹ ਕੋਈ ਵੀ ਸ਼ਰਾਰਤ ਕਰ ਸਕਦਾ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 419 ਅਤੇ 170 ਆਈ ਪੀ ਸੀ ਅਧੀਨ ਕੇਸ ਦਰਜ ਕੀਤਾ ਅਤੇ ਉਸ ਤੋਂ ਨਕਲੀ ਪਿਸਤੌਲ ਬਰਾਮਦ ਹੋਇਆ ਹੈ। ਮੁਲਜ਼ਮ ਨੂੰ ਖਰੜ ਦੀ ਅਦਾਲਤ ਵੱਲੋਂ ਜੁਡੀਸ਼ੀਅਲ ਰਿਮਾਂਡ ਅਧੀਨ ਜੇਲ੍ਹ ਭੇਜ ਦਿੱਤਾ ਗਿਆ ਹੈ।
Advertisement
Advertisement