For the best experience, open
https://m.punjabitribuneonline.com
on your mobile browser.
Advertisement

ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ

07:45 AM Jul 04, 2024 IST
ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਜੀਂਦ, 3 ਜੁਲਾਈ
ਜੀਂਦ ਜ਼ਿਲ੍ਹੇ ਦੀ ਨਰਵਾਣਾ ਸੀਆਈਏ ਟੀਮ ਨੇ ਪਿੰਡ ਹੰਸਡੇਹਰ ਤੋਂ ਇੱਕ ਵਿਅਕਤੀ ਨੂੰ 400 ਨਸ਼ੀਲੀਆਂ ਟਰਾਮਾਡੋਲ ਗੋਲੀਆਂ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮਦਨ ਗੋਪਾਲ ਉਰਫ ਪਾਲੀ ਵਾਸੀ ਪਿੰਡ ਹੰਸਡੇਹਰ ਵਜੋਂ ਕੀਤੀ ਗਈ ਹੈ। ਸੀਆਈਏ ਸਟਾਫ ਨਰਵਾਣਾ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਨਰਵਾਣਾ ਦੀ ਇੱਕ ਟੀਮ ਏਐੱਸਆਈ ਅਵਤਾਰ ਸਿੰਘ ਦੀ ਅਗਵਾਈ ਹੇਠ ਪਿੰਡ ਹੰਸਡੇਹਰ ਵਿੱਚ ਪੜਤਾਲ ਕਰ ਰਹੀ ਸੀ ਤਾਂ ਇਸੇ ਦੌਰਾਨ ਉਨ੍ਹਾਂ ਨੂੰ ਗੁਪਤਾ ਸੂਚਨਾ ਮਿਲੀ, ਜਿਸ ਦੇ ਆਧਾਰ ’ਤੇ ਟੀਮ ਨੇ ਉਕਤ ਵਿਅਕਤੀ ਦੇ ਘਰ ਦੇ ਇਰਦ-ਗਿਰਦ ਪੜਤਾਲ ਕੀਤੀ ਤਾਂ ਮਦਨ ਗੋਪਾਲ ਆਪਣੇ ਘਰ ਦੇ ਅੱਗੇ ਬੈਠਾ ਸੀ। ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਦੇ ਘਰ ਪਹੁੰਚ ਕੇ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ’ਚੋਂ 400 ਨਸ਼ੀਲੀਆਂ ਟਰਾਮਾਡੋਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।

Advertisement

Advertisement
Author Image

joginder kumar

View all posts

Advertisement
Advertisement
×