For the best experience, open
https://m.punjabitribuneonline.com
on your mobile browser.
Advertisement

ਪਿਸਤੌਲ ਤੇ ਰੌਂਦ ਸਣੇ ਕਾਬੂ

08:31 AM Aug 08, 2024 IST
ਪਿਸਤੌਲ ਤੇ ਰੌਂਦ ਸਣੇ ਕਾਬੂ
Advertisement

ਪੱਤਰ ਪ੍ਰੇਰਕ
ਫਗਵਾੜਾ, 7 ਅਗਸਤ
ਸੀਆਈਏ ਸਟਾਫ਼ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਪਿਸਤੌਲ, ਰੌਂਦ ਤੇ ਮੈਗਜ਼ੀਨ ਬਰਾਮਦ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਸ.ਪੀ. ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਦੀ ਪਛਾਣ ਪ੍ਰਭਜੋਤ ਸਿੰਘ ਉਰਫ਼ ਬਿੱਲਾ ਵਾਸੀ ਰਾਮਪੁਰ ਖਲਿਆਣ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਪਿੰਡ ਲੱਖਪੁਰ ਦੇ ਬਾਹਰ ਇਸ ਨੂੰ ਘੇਰ ਕੇ ਰੋਕਿਆ ਗਿਆ ਜਿੱਥੇ ਇਸ ਨੇ ਪੁਲੀਸ ਦੀ ਡਿਊਟੀ ’ਚ ਵੀ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਮੁਲਜ਼ਮ ਪਾਸੋਂ ਮੌਕੇ ’ਤੇ ਇੱਕ ਪਿਸਤੌਲ 32 ਬੌਰ, ਦੋ ਰੌਂਦ ਤੇ ਇੱਕ ਮੈਗਜ਼ੀਨ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਪੁਲੀਸ ਰਿਮਾਂਡ ਦੌਰਾਨ ਉਸ ਵੱਲੋਂ ਦਿੱਤੀ ਨਿਸ਼ਾਨਦੇਹੀ ’ਤੇ ਇੱਕ ਪਿਸਤੌਲ 32 ਬੌਰ ਤੇ ਇੱਕ ਮੈਗਜ਼ੀਨ ਹੋਰ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਾਸੋਂ ਕੁੱਲ ਦੋ ਪਿਸਤੌਲ, ਦੋ ਰੌਂਦ ਤੇ ਦੋ ਮੈਗਜ਼ੀਨ ਬਰਾਮਦ ਹੋਏ ਹਨ।

Advertisement
Advertisement
Author Image

Advertisement