For the best experience, open
https://m.punjabitribuneonline.com
on your mobile browser.
Advertisement

ਨਾਜਾਇਜ਼ ਸ਼ਰਾਬ ਦੀਆਂ 30 ਪੇਟੀਆਂ ਸਣੇ ਕਾਬੂ

06:28 PM Sep 30, 2024 IST
ਨਾਜਾਇਜ਼ ਸ਼ਰਾਬ ਦੀਆਂ 30 ਪੇਟੀਆਂ ਸਣੇ ਕਾਬੂ
Advertisement

ਬਲਵਿੰਦਰ ਰੈਤ
ਨੂਰਪੁਰ ਬੇਦੀ, 30 ਸਤੰਬਰ
ਨੂਰਪੁਰ ਬੇਦੀ ਪੁਲੀਸ ਨੇ ਇਕ ਕਾਰ ਸਵਾਰ ਵਿਅਕਤੀ ਨੂੰ 30 ਪੇਟੀਆਂ ਸ਼ਰਾਬ ਸਹਿਤ ਕਾਬੂ ਕੀਤਾ ਹੈ। ਇਸ ਸਬੰਧ 'ਚ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਤੜਕਸਾਰ ਸਵੇਰੇ ਕਰੀਬ 3-4 ਵਜੇ ਥਾਣਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਗਸ਼ਤ ’ਤੇ ਸਨ ਤਾਂ ਇਤਲਾਹ ਦਿੱਤੀ ਕਿ ਹਰਵਿੰਦਰ ਸਿੰਘ ਪੁੱਤਰ ਰਾਮ ਸ਼ਾਹ ਅਤੇ ਅੰਮਿ੍ਤਲਾਲ ਪੁੱਤਰ ਮੋਹਨ ਲਾਲ ਨਿਵਾਸੀ ਪਿੰਡ ਕਰੀਮਪੁਰ ਧਿਆਨੀ, ਥਾਨਾ ਪੋਜੇਵਾਲ ਕਾਰ ਵਿਚ ਵੱਡੀ ਤਾਦਾਦ ਵਿਚ ਗੈਰਕਾਨੂੰਨੀ ਸ਼ਰਾਬ ਲਿਆ ਰਹੇ ਹਨ। ਪੁਲੀਸ ਨੇ ਨਾਕਾ ਲਾ ਕੇ ਕਾਰ ਨੂੰ ਰੋਕਿਆ ਤੇ ਜਾਂਚ ਦੌਰਾਨ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ। ਪੁਲੀਸ ਅਧਿਾਕਰੀ ਨੇ ਆਖਿਆ ਕਿ ਇਸ ਕਾਰਵਾਈ ਦੌਰਾਨ ਅੰਮ੍ਰਿਤਲਾਲ ਫਰਾਰ ਹੋ ਗਿਆ ਜਦਕਿ ਉਸ ਦੇ ਦੂਸਰੇ ਸਾਥੀ ਹਰਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਗਿਆ। ਉਸ ਨੂੰ ਅੱਜ ਸ੍ਰੀ ਆਨੰਦਪੁਰ ਸਾਹਿਬ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ 3 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ|

Advertisement

Advertisement
Advertisement
Author Image

sukhitribune

View all posts

Advertisement