ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

20 ਕਿੱਲੋ ਭੁੱਕੀ ਸਮੇਤ ਗ੍ਰਿਫ਼ਤਾਰ

07:08 AM Jul 27, 2023 IST
ਮੁਲਜ਼ਮ ਬਾਰੇ ਜਾਣਕਾਰੀ ਦਿੰਦੀ ਹੋਈ ਪੁਲੀਸ।

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 26 ਜੁਲਾਈ
ਜ਼ਿਲ੍ਹਾ ਪੁਲੀਸ ਨੇ 20 ਕਿਲੋ ਭੁੱਕੀ ਸਮੇਤ ਇਕ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮਨਦੀਪ ਸਿੰਘ ਵਾਸੀ ਪਡਿਆਲਾ ਜ਼ਿਲ੍ਹਾ ਮੁਹਾਲੀ (ਪੰਜਾਬ) ਵਜੋਂ ਹੋਈ ਹੈ। ਇਸ ਸਬੰਧੀ ਪੁਲੀਸ ਬੁਲਾਰੇ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਏਐੱਸਆਈ ਰਾਜ ਪਾਲ ਦੀ ਅਗਵਾਈ ’ਚ ਪਿਪਲੀ ਚੌਕ ’ਤੇ ਮੌਜੂਦ ਸੀ। ਪੁਲੀਸ ਟੀਮ ਨੂੰ ਸੂਚਨਾ ਮਿਲੀ ਕਿ ਟਰੱਕ ਨੰਬਰ ਪੀਬੀ 11 ਸੀਪੀ 5573 ’ਚ ਮਨਦੀਪ ਸਿੰਘ ਵਾਸੀ ਪਡਿਆਲਾ ਤੇ ਕਲੀਨਰ ਗੁਰਵਿੰਦਰ ਸਿੰਘ ਵਾਸੀ ਸਧਾਰੀ ਮਾਜਰਾ, ਬਿਹਾਰ ਤੋਂ ਟਰੱਕ ਵਿਚ ਭੁੱਕੀ ਲੁਕਾ ਕੇ ਲਿਆਉਂਦੇ ਹਨ ਤੇ ਇਹ ਪਿਪਲੀ ਪੁਲ ਤੋਂ ਥੋੜ੍ਹ ਅਗੇ ਐੱਨਐੱਚ 44 ’ਤੇ ਆਪਣੇ ਟਰੱਕ ਨੂੰ ਇਕ ਪਾਸੇ ਲਾ ਕੇ ਅਰਾਮ ਕਰ ਰਹੇ ਹਨ। ਜੇਕਰ ਛਾਪਾ ਮਾਰਿਆ ਜਾਵੇ ਤਾਂ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਇਸ ਮਗਰੋਂ ਪੁਲੀਸ ਟੀਮ ਨੇ ਉਕਤ ਟਰੱਕ ਵਿੱਚ ਬੈਠੇ ਵਿਅਕਤੀਆਂ ਦਾ ਨਾਂ ਪਤਾ ਪੁੱਛਿਆ ਤਾਂ ਉਨ੍ਹਾਂ ਨੇ ਆਪਣਾ ਨਾਂ ਮਨਦੀਪ ਸਿੰਘ ਤੇ ਕਲੀਨਰ ਨੇ ਆਪਣਾ ਨਾਂ ਗੁਰਵਿੰਦਰ ਸਿੰਘ ਦੱਸਿਆ। ਇਸ ਦੌਰਾਨ ਰਾਜਪਾਤਰ ਅਧਿਕਾਰੀ ਐਸਡੀਈ ਸੋਮਨਾਥ ਡਿਵੀਜਨ ਨੰਬਰ 8 ਨੂੰ ਬੁਲਾਇਆ ਗਿਆ। ਉਨਾਂ ਦੇ ਸਾਹਮਣੇ ਤਲਾਸ਼ੀ ਲੈਣ ’ਤੇ ਟਰੱਕ ’ਚ 20 ਕਿਲੋ ਭੁੱਕੀ ਬਰਾਮਦ ਹੋਈ। ਇਸ ਦੌਰਾਨ ਪੁਲੀਸ ਨੇ ਮਨਦੀਪ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 9 ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।

Advertisement

Advertisement