ਕਤਲ ਦੇ ਦੋਸ਼ ਹੇਠ ਕਾਬੂ
10:53 AM Jun 16, 2024 IST
Advertisement
ਪੱਤਰ ਪ੍ਰੇਰਕ
ਬੰਗਾ, 15 ਜੂਨ
ਬਹਿਰਾਮ ਪੁਲੀਸ ਨੇ ਇੱਕ ਦਿਨ ਪਹਿਲਾਂ ਹੋਏ ਰਾਜਿੰਦਰ ਵਾਸੀ ਦੁਸਾਂਝ ਖੁਰਦ ਦੇ ਕਤਲ ਮਾਮਲੇ ’ਚ ਉਸ ਦੇ ਜੀਜੇ ਨੂੰ ਪਿੰਡ ਮੁੰਨਾ ਦੀ ਨਹਿਰ ਤੋਂ ਕਾਬੂ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਰੂਪ ਲਾਲ ਵਾਸੀ ਜੱਸੋਮਜਾਰਾ ਵਜੋਂ ਹੋਈ ਹੈ। ਪੁਲੀਸ ਕਪਤਾਨ ਡਾ. ਮੁਕੇਸ਼ ਕੁਮਾਰ ਅਤੇ ਉਪ ਪੁਲੀਸ ਕਪਤਾਨ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਕਤਲ ’ਚ ਸ਼ਾਮਲ ਰੂਪ ਲਾਲ ਦੇ ਭਰਾ ਮਨੀ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਇਸ ਕਤਲ ਸਬੰਧੀ ਮਿਤ੍ਰਕ ਦੀ ਭੈਣ ਸੁਨੀਤਾ ਰਾਣੀ ਵਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਪਤੀ ਉਸ ਨਾਲ ਅਕਸਰ ਝਗੜਾ ਰੱਖਦਾ ਸੀ। ਇਸੇ ਝਗੜੇ ਦੇ ਹੱਲ ਲਈ ਉਸ ਨੇ ਆਪਣੇ ਭਰਾ ਨੂੰ ਸਹੁਰੇ ਘਰ ਸੱਦਿਆ ਸੀ। ਇਸ ਮੌਕੇ ਹੋਏ ਤਕਰਾਰ ’ਚ ਰੂਪ ਲਾਲ ਦੇ ਨਾਲ ਉਸ ਦਾ ਭਰਾ ਮਨੀ ਵੀ ਸ਼ਾਮਲ ਹੋ ਗਿਆ। ਝਗੜੇ ’ਚ ਰਾਜਿੰਦਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਹਸਪਤਾਲ ਪੁੱਜਦਿਆਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਸੀ।
Advertisement
Advertisement