ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਿੰਨ ਲੱਖ ਚੋਰੀ ਕਰਨ ਦੇ ਦੋਸ਼ ਹੇਠ ਕਾਬੂ

07:08 AM Dec 12, 2024 IST

ਪੱਤਰ ਪ੍ਰੇਰਕ
ਟੋਹਾਣਾ, 11 ਦਸੰਬਰ
ਇਥੋਂ ਦੇ ਵਾਲਮੀਕਿ ਚੌਕ ਵਿੱਚ ਕਬਾੜੀ ਦੀ ਦੁਕਾਨ ਵਿਚੋਂ ਤਿੰਨ ਲੱਖ ਦੀ ਚੋਰੀ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲੀਸ ਨੇ ਰਵੀਦਾਸ ਮੁਹੱਲੇ ਦੇ ਪ੍ਰਵੀਨ ਉਰਫ ਸੁੰਡਾਂ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਮਕਾਨ ਵਿੱਚੋਂ 2.85 ਲੱਖ ਰੁਪਏ ਬਰਾਮਦ ਕੀਤੇ ਹਨ। ਐੱਸਐੱਚਓ ਪ੍ਰਲਾਦ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਮਗਰੋਂ ਪ੍ਰਵੀਨ ਦੀ ਪਛਾਣ ਹੋਣ ’ਤੇ ਪੁਲੀਸ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਕੀਤੀ ਤਾਂ ਉਸ ਨੇ ਵਾਰਦਾਤ ਕਬੂਲ ਲਈ। ਪੁਲੀਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ਤੇ 500-500 ਦੇ ਨੋਟਾਂ ਵਾਲੇ ਬੰਡਲ ਉਸ ਦੇ ਮਕਾਨ ਵਿੱਚ ਬਿਸਤਰੇ ਹੇਠੋਂ ਬਰਾਮਦ ਕਰ ਲਏ। 15 ਹਜ਼ਾਰ ਰੁਪਏ ਉਸ ਨੇ ਖ਼ਰਚ ਕਰ ਦਿੱਤੇ। ਐੱਸਐੱਚਓ ਨੇ ਦੱਸਿਆ ਕਿ ਮੁਲਜ਼ਮ ਥੋੜ੍ਹੇ ਦਿਨ ਪਹਿਲਾਂ ਹੀ ਜਮਾਨਤ ’ਤੇ ਆਇਆ ਸੀ। ਕਬਾੜੀ ਦੀ ਦੁਕਾਨ ਖਾਲੀ ਦੇਖ ਕੇ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਐੱਸਐੱਚਓ ਮੁਤਾਬਿਕ ਮੁਲਜ਼ਮ ਦਾ ਰਿਮਾਂਡ ਲੈ ਕੇ ਜਾਂਚ ਕੀਤੀ ਜਾਵੇਗੀ।

Advertisement

Advertisement