ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ

10:29 AM Aug 18, 2024 IST

ਪੱਤਰ ਪ੍ਰੇਰਕ
ਪਾਤੜਾਂ, 17 ਅਗਸਤ
ਪੁਲੀਸ ਨੇ ਸ਼ਹਿਰ ਵਿੱਚ ਫਾਇਰਿੰਗ ਕਰ ਕੇ ਦੋ ਵਿਅਕਤੀਆਂ ਨੂੰ ਜ਼ਖ਼ਮੀ ਕਰਨ ਵਾਲੇ ਚਾਰ ਮੁਲਜ਼ਮਾਂ ਵਿਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਹਾਮਝੇੜੀ ਰੋਡ ਬਾਈਪਾਸ ’ਤੇ ਜਾ ਰਹੇ ਅਮਨਦੀਪ ਸਿੰਘ ਦੀ ਕਾਰ ਨੂੰ ਘੇਰ ਕੇ ਕੁਝ ਔਰਤਾਂ ਤੇ ਮਰਦਾਂ ਨੇ ਉਸ ਦੀ ਲੋਹੇ ਦੀਆਂ ਰਾੜਾਂ ਨਾਲ ਕੁੱਟਮਾਰ ਕਰਦਿਆਂ ਕਾਰ ਦੀ ਭੰਨ੍ਹਤੋੜ ਕੀਤੀ। ਉਹ ਭੱਜ ਕੇ ਪਾਤੜਾਂ ਸ਼ਹਿਰ ਵੱਲ ਚਲਾ ਗਿਆ ਉਸ ਦੇ ਦੋਸਤ ਰਵਿੰਦਰ ਸਿੰਘ ਵਾਸੀ ਅਸਮਾਨਪੁਰ ਨੇ ਉਸ ਨੂੰ ਭੱਜਦੇ ਦੇਖ ਕੇ ਗੱਡੀ ਰੋਕੀ ਤਾਂ ਗੁਰਪ੍ਰੀਤ ਕੌਰ ਨੇ ਉਸ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ ਸੀ। ਖਾਣਾ ਪਾਤੜਾਂ ਦੇ ਇੰਚਾਰਜ ਯਸ਼ਪਾਲ ਸ਼ਰਮਾ ਨੇ ਦੱਸਿਆ ਹੈ ਕਿ ਨਿਖਿਲ ਰਾਗੜਾਂ ਵਾਸੀ ਭਾਗੀ ਬਾਦਰ (ਬਠਿੰਡਾ), ਜਸਵੀਰ ਸਿੰਘ ਵਾਸੀ ਪਿੰਡ ਚੰਨਵਾਲਾ (ਬਠਿੰਡਾ) ਤੋਂ ਵਾਰਦਾਤ ਸਮੇਂ ਵਰਤੀ ਸਕਾਰਪੀਓ ਬਰਾਮਦ ਕਰ ਲਈ ਹੈ।

Advertisement

Advertisement
Advertisement