For the best experience, open
https://m.punjabitribuneonline.com
on your mobile browser.
Advertisement

ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ

08:31 PM Jun 29, 2023 IST
ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ
Advertisement

ਮੁੱਲਾਂਪੁਰ ਦਾਖਾ: ਥਾਣਾ ਦਾਖਾ ਦੀ ਪੁਲੀਸ ਨੇ 8 ਸਾਲਾ ਬਾਲੜੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ਵਿੱਚ ਸੁਰੇਸ਼ ਕੁਮਾਰ ਵਾਸੀ ਸੁਖਮਨ ਖੇੜਾ, ਜ਼ਿਲ੍ਹਾ ਹਰਦੋਈ (ਉਤਰ ਪ੍ਰਦੇਸ਼) ਵਿਰੁੱਧ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਉਪ ਪੁਲੀਸ ਕਪਤਾਨ ਜਸਬਿੰਦਰ ਸਿੰਘ ਖਹਿਰਾ ਅਨੁਸਾਰ ਮੁਲਜ਼ਮ ਤੇ ਲੜਕੀ ਦਾ ਪਰਿਵਾਰ ਇਲਾਕੇ ਵਿੱਚ ਇੱਕ ਇਮਾਰਤ ਦੇ ਵੱਖ-ਵੱਖ ਕੁਆਰਟਰਾਂ ਵਿੱਚ ਰਹਿੰਦੇ ਹਨ। ਮੁਲਜ਼ਮ ਵਿਰੁੱਧ ਕੇਸ ਦਰਜ ਕਰ ਕੇ ਕਾਰਵਾਈ ਅਰੰਭ ਦਿੱਤੀ ਹੈ। ਜਾਂਚ ਸਬ ਇੰਸਪੈਕਟਰ ਕਿਰਨਦੀਪ ਕੌਰ ਨੂੰ ਸੌਂਪੀ ਗਈ ਹੈ। ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਇਕ ਸਮਾਜਿਕ ਸੰਸਥਾ ‘ਚ ਕੰਮ ਕਰਨ ਗਈ ਹੋਈ ਸੀ ਅਤੇ ਵਾਪਸ ਆਉਣ ‘ਤੇ ਪੁੱਤਰ ਨੇ ਦੱਸਿਆ ਕਿ ਸੁਰੇਸ਼ ਚਾਚਾ ਉਸ ਦੀ ਭੈਣ ਨੂੰ ਜ਼ਬਰਦਸਤੀ ਚੁੱਕ ਕੇ ਆਪਣੇ ਕੁਆਰਟਰ ‘ਚ ਲੈ ਗਿਆ ਸੀ। ਸਹਿਮੀ ਹੋਈ ਬਾਲੜੀ ਨੇ ਰੋਂਦਿਆਂ ਆਪਬੀਤੀ ਸੁਣਾਈ। -ਪੱਤਰ ਪ੍ਰੇਰਕ

Advertisement

Advertisement
Tags :
Advertisement
Advertisement
×