ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਸ਼ੀਲਾ ਪਦਾਰਥ ਸਪਲਾਈ ਕਰਨ ਦੇ ਦੋਸ਼ ਹੇਠ ਕਾਬੂ

08:55 AM Jun 22, 2024 IST

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 21 ਜੂਨ
ਜ਼ਿਲ੍ਹਾ ਪੁਲੀਸ ਦੀ ਅਪਰਾਧ ਸ਼ਾਖਾ ਦੋ ਦੀ ਟੀਮ ਨੇ ਨਸ਼ੀਲਾ ਪਦਾਰਥ ਸਪਲਾਈ ਕਰਨ ਦੇ ਦੋਸ਼ ਹੇਠ ਨੂਰ ਮੁਹੰਮਦ ਵਾਸੀ ਖਟੇਟਾ ਅਲੀ ਗੰਜ ਜ਼ਿਲ੍ਹਾ ਬਰੇਲੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ 23 ਮਈ ਨੂੰ ਅਪਰਾਧ ਸ਼ਾਖਾ ਦੋ ਦੀ ਟੀਮ ਬਰਾੜਾ ਪੁਲ ਦੇ ਥੱਲੇ ਸ਼ਾਹਬਾਦ ਵਿਚ ਮੌਜੂਦ ਸੀ। ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਰਤਨ ਲਾਲ ਤੇ ਮਹਿਲਾ ਸ਼ਮਲੂਰ ਵਾਸੀ ਖਟੇਟਾ ਜ਼ਿਲ੍ਹਾ ਬਰੇਲੀ ਯੂਪੀ ਨੂੰ ਨੌਗਜਾ ਪੀਰ ਸ਼ਾਹਬਾਦ ਦੇ ਨੇੜਿਉਂ ਕਾਬੂ ਕੀਤਾ ਸੀ। ਡੀਐੱਸਪੀ ਸ਼ਾਹਬਾਦ ਰਣਧੀਰ ਸਿੰਘ ਦੇ ਸਾਹਮਣੇ ਤਲਾਸ਼ੀ ਲੈਣ ’ਤੇ ਉਨ੍ਹਾਂ ਦੇ ਕਬਜ਼ੇ ਵਿੱਚ 2.5 ਲੱਖ ਕੀਮਤ ਦੀ 1 ਕਿੱਲੋ 500 ਗਰਾਮ ਅਫੀਮ ਬਰਾਮਦ ਹੋਈ ਸੀ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਥਾਣਾ ਸ਼ਾਹਬਾਦ ਵਿੱਚ ਕੇਸ ਦਰਜ ਕੀਤਾ ਗਿਆ ਸੀ। ਅਪਰਾਧ ਸ਼ਾਖਾ ਦੋ ਦੇ ਇੰਚਾਰਜ ਮੋਹਨ ਲਾਲ ਦੀ ਟੀਮ ਨੇ ਮੁਲਜ਼ਮ ਨੂੰ ਕਾਬੂ ਕੀਤਾ ਸੀ।

Advertisement

Advertisement