For the best experience, open
https://m.punjabitribuneonline.com
on your mobile browser.
Advertisement

ਜਬਰ-ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ

06:57 AM Aug 26, 2024 IST
ਜਬਰ ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ
Advertisement

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 25 ਅਗਸਤ
ਸ਼ਹਿਰ ਵਿੱਚ ਵਿਚ ਭਾਈ ਭੈਣ ਦੇ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਇਕ ਭਰਾ ਵੱਲੋਂ ਆਪਣੀ ਮਾਸੀ ਦੀ ਲੜਕੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਨੇ ਯੂਪੀ ਵਾਸੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਲੜਕੀ ਦੇ ਵਿਆਹ ਤੋਂ ਬਾਅਦ ਵੀ ਸਰੀਰਕ ਸਬੰਧ ਬਣਾਉਣ ਲਈ ਦਬਾਅ ਬਣਾਉਂਦਾ ਰਹਿੰਦਾ ਸੀ। ਇਸ ਤੋਂ ਤੰਗ ਆ ਕੇ ਲੜਕੀ ਨੇ ਆਪਣੇ ਪਤੀ ਨੂੰ ਸਾਰੀ ਸੱਚਾਈ ਦੱਸ ਦਿੱਤੀ। ਮਾਮਲੇ ਦਾ ਖੁਲਾਸਾ ਹੋਣ ’ਤੇ ਪਰਿਵਾਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ। ਕੇਸ ਦੇ ਜਾਂਚ ਅਧਿਕਾਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੀ ਮਾਸੀ ਲੁਧਿਆਣਾ ਰਹਿੰਦੀ ਹੈ। ਮੁਲਜ਼ਮ ਲੜਕੀ ਨੇ ਸਾਲ 2020 ਵਿੱਚ ਛੱਤਬੀੜ ਚਿੜੀਆਘਰ ਦੇੇ ਬਾਹਰ ਸੁੰਨਸਾਨ ਥਾਂ ’ਤੇ ਜ਼ਬਰਦਸਤੀ ਕੀਤੀ ਤੇ ਬਾਅਦ ’ਚ ਡਰਾ ਧਮਕਾ ਕੇ ਜਬਰ-ਜਨਾਹ ਕਰਦਾ ਰਿਹਾ।

Advertisement
Advertisement
Author Image

Advertisement
×