ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਾਇਦਾਦ ’ਤੇ ਕਬਜ਼ੇ ਦੇ ਦੋਸ਼ ਹੇਠ ਗ੍ਰਿਫ਼ਤਾਰ

08:33 AM Mar 02, 2024 IST
featuredImage featuredImage

ਲੁਧਿਆਣਾ: ਥਾਣਾ ਪੀਏਯੂ ਦੀ ਪੁਲੀਸ ਨੇ ਇੱਕ ਐਨਆਰਆਈ ਦੀ ਜਾਇਦਾਦ ’ਤੇ ਕਬਜ਼ੇ ਦੀ ਕੋਸ਼ਿਸ਼ ਹੇਠ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।‌ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਹੰਬੜਾਂ ਰੋਡ ’ਤੇ ਐਨਆਰਆਈ ਹਰਪਾਲ ਸਿੰਘ ਬਾਵਾ ਦੀ 400 ਵਰਗ ਗਜ਼ ਦਾ ਪਲਾਟ ਹੈ। ਗੁਰਪ੍ਰੀਤ ਸਿੰਘ ਵਾਸੀ ਹੈਬੋਵਾਲ ਕਲਾਂ ਉਸ ਦਾ ਕੇਅਰ ਟੇਕਰ ਹੈ।‌ ਇਸ ਪ੍ਰਾਪਰਟੀ ਵਿੱਚ ਇੱਕ ਵਰਕਰ ਕੁੰਦਨ ਕੁਮਾਰ ਪਰਿਵਾਰ ਸਣੇ ਰਹਿੰਦਾ ਹੈ। ਮਨਦੀਪ ਕੁਮਾਰ, ਸੌਰਵ ਸ਼ਰਮਾ ਵਾਸੀ ਥਾਪਰ ਕਲੋਨੀ, ਮਨਜੀਤ ਸਿੰਘ ਵਾਸੀ ਬਾੜੇਵਾਲ, ਹਰਸ਼ਰਨਪ੍ਰੀਤ ਸਿੰਘ ਵਾਸੀ ਕਿਰਨ ਵਿਹਾਰ ਪਿੰਡ ਦਾਦ, ਪਰਮਜੋਤ ਸਿੰਘ ਵਾਸੀ ਇਯਾਲੀ ਕਲਾਂ ਅਤੇ ਅਨਮੋਲ ਅਰੋੜਾ ਵਾਸੀ ਸਿਵਲ ਲਾਈਨ ਵੱਲੋਂ ਕੁੰਦਨ ਕੁਮਾਰ ਦਾ ਸਾਮਾਨ ਬਾਹਰ ਕੱਢ ਕੇ ਮਕਾਨ ’ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਬਾਰੇ ਪਤਾ ਲੱਗਣ ’ਤੇ ਪੁਲੀਸ ਪਾਰਟੀ ਨੇ ਮੁਲ਼ਜਮਾਂ ਨੂੰ ਕਾਬੂ ਕਰ ਲਿਆ। ਪੁਲੀਸ ਉਨ੍ਹਾਂ ਤੋਂ ਹੋਰ ਪੁੱਛ-ਪੜਤਾਲ ਕਰ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement