ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੇਲ੍ਹ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ

09:20 AM Sep 23, 2024 IST
ਅੰਮ੍ਰਿਤਸਰ ਕੇਂਦਰੀ ਜੇਲ੍ਹ ਦਾ ਬਾਹਰੀ ਦ੍ਰਿਸ਼।

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਸਤੰਬਰ
ਅੰਮ੍ਰਿਤਸਰ ਕੇਂਦਰੀ ਜੇਲ੍ਹ ਅੰਦਰ ਨਸ਼ੀਲੇ ਪਦਾਰਥਾਂ ਅਤੇ ਪਾਬੰਦੀਸ਼ੁਦਾ ਸਮੱਗਰੀ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਜੇਲ੍ਹ ਪ੍ਰਸ਼ਾਸਨ ਨੇ ਪੈਸਕੋ (ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ) ਦੇ ਇੱਕ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਵਿੱਚੋਂ 900 ਤੋਂ ਵੱਧ ਨਸ਼ੀਲੀਆਂ ਗੋਲੀਆਂ ਤੋਂ ਇਲਾਵਾ ਬੀੜੀਆਂ ਦੇ ਦੋ ਬੰਡਲ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਨਵਜੋਤ ਸਿੰਘ ਪਲੰਬਰ ਵਜੋਂ ਹੋਈ ਹੈ ਜਿਸ ਨੇ ਇਹ ਵਸਤਾਂ ਆਪਣੇ ਬੂਟਾਂ ਦੇ ਮੋਟੇ ਤਲਿਆਂ ਵਿੱਚ ਬਣਾਈ ਖਾਸ ਥਾਂ ਵਿੱਚ ਲੁਕਾਏ ਹੋਏ ਸਨ। ਉਸ ਦੀ ਗ੍ਰਿਫ਼ਤਾਰੀ ਦੀ ਖ਼ਬਰ ਫੈਲਦਿਆਂ ਹੀ ਉਸ ਦਾ ਸਾਥੀ ਪੈਸਕੋ ਦਾ ਇੱਕ ਹੋਰ ਮੁਲਾਜ਼ਮ ਜਿਸ ਦੀ ਪਛਾਣ ਜਗਤਾਰ ਸਿੰਘ (ਪਲੰਬਰ) ਵਜੋਂ ਹੋਈ ਸੀ, ਫ਼ਰਾਰ ਹੋ ਗਿਆ। ਇਸਲਾਮਾਬਾਦ ਪੁਲੀਸ ਨੇ ਇਸ ਸਬੰਧ ਵਿੱਚ ਦੋ ਪੈਸਕੋ ਕਰਮਚਾਰੀਆਂ ਤੋਂ ਇਲਾਵਾ ਤਿੰਨ ਕੈਦੀਆਂ ਖਿਲਾਫ਼ ਕੇਸ ਦਰਜ ਕੀਤਾ ਹੈ, ਜਿਨਾਂ ਦੀ ਪਛਾਣ ਪਰਵਿੰਦਰ ਸਿੰਘ ਉਰਫ ਵਿੱਕੀ, ਸ਼ਰਨਬੀਰ ਸਿੰਘ ਅਤੇ ਹੀਰਾ ਸਿੰਘ ਵਜੋ ਹੋਈ ਹੈ। ਪਰਵਿੰਦਰ ਸਿੰਘ ਕੋਲੋਂ ਜੇਲ੍ਹ ਪ੍ਰਸ਼ਾਸਨ ਨੇ 129 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ।
ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਹੇਮੰਤ ਸ਼ਰਮਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਕੰਪਲੈਕਸ ਅੰਦਰ ਮਨਾਹੀ ਵਾਲੀ ਸਮੱਗਰੀ ਦੀ ਤਸਕਰੀ ਦੇ ਰੈਕੇਟ ਵਿੱਚ ਨਵਜੋਤ ਸਿੰਘ ਦੇ ਸ਼ਾਮਲ ਹੋਣ ਦੀ ਸੂਹ ਮਿਲੀ ਸੀ। ਅਮਲੇ ਨੇ ਦੋ ਦਿਨਾਂ ਤੱਕ ਉਸ ਦੀਆਂ ਹਰਕਤਾਂ ਨੂੰ ਦੇਖਿਆ। ਉਹ ਅੰਦਰ ਜਾ ਕੇ ਬੂਟ ਬਦਲਦਾ ਸੀ। ਐਕਸ-ਰੇਅ ਮਸ਼ੀਨਾਂ ਵਿੱਚ ਫਸਣ ਤੋਂ ਬਚਣ ਲਈ ਉਹ ਕਾਰਬਨ ਪੇਪਰ ਵਿੱਚ ਸਮੱਗਰੀ ਨੂੰ ਲਪੇਟਦਾ ਸੀ। ਉਸ ਦੀ ਸ਼ੁਰੂਆਤੀ ਜਾਂਚ ਤੋਂ ਉਨ੍ਹਾਂ ਵਿਅਕਤੀਆਂ ਦੀ ਪਛਾਣ ਕੀਤੀ ਗਈ ਜੋ ਰੈਕੇਟ ਦਾ ਹਿੱਸਾ ਸਨ ਜਿਸ ਤੋਂ ਬਾਅਦ ਜੇਲ੍ਹ ’ਚੋਂ ਬੰਦ ਕੈਦੀ ਪਰਵਿੰਦਰ ਸਿੰਘ ਕੋਲੋਂ 129 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਇਸੇ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਅਹਾਤੇ ਵਿੱਚੋਂ ਵੱਖ-ਵੱਖ ਥਾਵਾਂ ਤੋਂ 14 ਮੋਬਾਈਲ, ਚਾਰਜਰਾਂ ਸਮੇਤ 30 ਬੰਡਲ ਬੀੜੀਆਂ ਅਤੇ 17 ਪੈਕਟ ਤੰਬਾਕੂ ਜ਼ਬਤ ਕੀਤੇ ਹਨ, ਜੋ ਬਾਹਰੋਂ ਸੁੱਟੇ ਗਏ ਸਨ। ਇਸ ਸਬੰਧੀ ਪੁਲੀਸ ਕੋਲ ਵੱਖਰੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

Advertisement

Advertisement