ਸੱਟਾ ਲਗਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ
10:08 AM May 22, 2024 IST
Advertisement
ਲੁਧਿਆਣਾ:
Advertisement
ਥਾਣਾ ਪੀਏਯੂ ਨੇ ਸੱਟਾ ਲਗਾਉਣ ਦੇ ਦੋਸ਼ ਹੇਠ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਸਬਜ਼ੀ ਮੰਡੀ ਹੰਬੜਾ ਰੋਡ ਨੇੜੇ ਗੋਪਾਲ ਨਗਰ ਵਾਲੀ ਪੁਲੀ ’ਤੇ ਮੌਜੂਦ ਸੀ ਤਾਂ ਦੌਰਾਨੇ ਚੈਕਿੰਗ ਉੱਚੀ ਆਵਾਜ਼ ਵਿੱਚ ਸੱਟਾ ਲਗਾਉਂਦਿਆਂ ਸੰਜੀਵ ਕੁਮਾਰ ਉਰਫ਼ ਕਾਲਾ ਵਾਸੀ ਰਿਸ਼ੀ ਨਗਰ ਅਤੇ ਅਜੇ ਕੁਮਾਰ ਉਰਫ਼ ਅਜੇ ਵਾਸੀ ਕਾਲੀ ਸੜਕ ਨਿਊ ਦੀਪ ਨਗਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 2400 ਰੁਪਏ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਹਨ। -ਨਿੱਜੀ ਪੱਤਰ ਪ੍ਰੇਰਕ
Advertisement