ਸੱਟਾ ਲਗਾਉਣ ਦੇ ਦੋਸ਼ ਹੇਠ ਕਾਬੂ
07:55 AM Mar 31, 2024 IST
ਪੱਤਰ ਪ੍ਰੇਰਕ
ਤਰਨ ਤਾਰਨ, 30 ਮਾਰਚ
ਸਥਾਨਕ ਥਾਣਾ ਸਿਟੀ ਦੇ ਪੁਲੀਸ ਅਧਿਕਾਰੀ ਏਐੱਸਆਈ ਇੰਦਰਜੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਬੀਤੀ ਰਾਤ ਸ਼ਹਿਰ ਦੀ ਨਾਨਕਸਰ ਆਬਾਦੀ ਤੋਂ ਦੜਾ-ਸੱਟਾ ਲਗਾਉਣ ਵਾਲੇ ਇੱਕ ਅੱਡੇ ’ਤੇ ਛਾਪਾ ਮਾਰ ਕੇ ਇਕ ਜਣੇ ਨੂੰ ਕਾਬੂ ਕਰ ਲਿਆ ਅਤੇ ਉਸ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਸ਼ਹਿਰ ਦੀ ਨਾਨਕਸਰ ਆਬਾਦੀ ਦੇ ਵਾਸੀ ਸੁਖਜਿੰਦਰ ਸਿੰਘ ਵਜੋਂ ਕੀਤੀ ਗਈ ਹੈ ਜਦਕਿ ਉਸ ਦੇ ਫਰਾਰ ਹੋਏ ਸਾਥੀਆਂ ਵਿੱਚ ਉਸੇ ਆਬਾਦੀ ਦੇ ਵਾਸੀ ਸਤਿੰਦਰਪਾਲ ਸਿੰਘ ਅਤੇ ਉਧਮ ਸਿੰਘ ਵੋਜੋਂ ਹੋਈ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
Advertisement
Advertisement