ਜਾਨ ਤੋਂ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਕਾਬੂ
11:13 AM Oct 12, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਅਕਤੂਬਰ
ਥਾਣਾ ਕੂੰਮਕਲਾਂ ਦੀ ਪੁਲੀਸ ਨੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਪਵਿੱਤਰ ਸਿੰਘ ਵਾਸੀ ਪਿੰਡ ਪੰਜੇਟਾਨੂੰ ਕਾਬੂ ਕੀਤਾ ਹੈ। ਇਸ ਸਬੰਧੀ ਪਿੰਡ ਪੰਜੇਟਾ ਵਾਸੀ ਰਮਨਪ੍ਰੀਤ ਸਿੰਘ ਨੇ ਸ਼ਿਕਾਇਤ ਦਿੱਤੀ ਹੈ ਕਿ ਉਹ ਅਰਸ਼ਦੀਪ ਸਿੰਘ ਨਾਲ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ ਤਾਂ ਪਿੱਛੋਂ ਆਈ-20 ਕਾਰ ਜਿਸ ਨੂੰ ਪਵਿੱਤਰ ਸਿੰਘ ਚਲਾ ਰਿਹਾ ਸੀ, ਨੇ ਮੋਟਰਸਾਈਕਲ ਨੂੰ ਫੇਟ ਮਾਰੀ ਅਤੇ ਆਪਣਾ ਪਿਸਤੌਲ ਕੱਢ ਕੇ ਉਸ ਵੱਲ ਫਾਇਰ ਕਰ ਦਿੱਤਾ। ਇਹ ਗੋਲੀ ਰਮਨਪ੍ਰੀਤ ਦੇ ਸਿਰ ਨੂੰ ਛੂਹ ਕੇ ਲੰਘੀ। ਰਮਨਪ੍ਰੀਤ ਨੇ ਦੱਸਿਆ ਕਿ ਉਹ ਬੱਚ ਕੇ ਆਪਣੀ ਮੋਟਰ ’ਤੇ ਪਹੁੰਚਿਆ ਜਿਥੇ ਉਸ ਦਾ ਪਿਤਾ ਉਸ ਨੂੰ ਡਾਕਟਰ ਕੋਲ ਲਿਜਾਣ ਲੱਗਿਆ ਤਾਂ ਹਮਲਾਵਰ ਨੇ ਉਸ ਦੇ ਪਿਤਾ ਦੇ ਸਿਰ ’ਤੇ ਰਿਵਾਲਵਰ ਦੇ ਬੱਟ ਨਾਲ ਵਾਰ ਕੀਤੇ। ਰਮਨਪ੍ਰੀਤ ਨੇ ਰਿਵਾਲਵਰ ਖੋਹ ਕੇ ਖੇਤ ਵਿੱਚ ਸੁੱਟ ਦਿੱਤਾ ਤਾਂ ਹਮਲਾਵਰ ਗੱਡੀ ਲੈ ਕੇ ਫਰਾਰ ਹੋ ਗਿਆ।
Advertisement
Advertisement
Advertisement