ਫਿਰੌਤੀ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ
09:53 AM Oct 30, 2024 IST
ਪੱਤਰ ਪ੍ਰੇਰਕ
ਮਾਨਸਾ, 29 ਅਕਤੂਬਰ
ਪੁਲੀਸ ਨੇ 15 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ ਸਾਈਕਲ, ਪ੍ਰਿੰਟਰ, ਪੈਨਡਰਾਈਵ ਅਤੇ ਲੋਈ ਵੀ ਬਰਾਮਦ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਭਗੀਰਥ ਸਿੰਘ ਮੀਨਾ ਮੁਤਾਬਕ, ਗੁਰਦਰਸ਼ਨ ਸਿੰਘ ਵਾਸੀ ਬੁਢਲਾਡਾ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ 18 ਤੇ 19 ਅਕਤੂਬਰ ਦੀ ਰਾਤ ਨੂੰ ਉਸ ਦੇ ਘਰ ਚਿੱਠੀ ਸੁੱਟ ਕੇ ਇਤਰਾਜ਼ਯੋਗ ਵੀਡੀਓ ਤੇ ਸਕਰੀਨ ਸ਼ਾਟ ਵਾਇਰਲ ਕਰਨ ਦੀ ਧਮਕੀ ਦਿੱਤੀ ਗਈ ਸੀ ਅਤੇ 15 ਲੱਖ ਰੁਪਏ ਦੀ ਮੰਗੀ ਕੀਤੀ ਗਈ ਸੀ। ਪੁਲੀਸ ਨੇ ਇਸ ਸਬੰਧੀ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਸ੍ਰੀ ਮੀਨਾ ਨੇ ਦੱਸਿਆ ਕਿ ਜਾਂਚ ਮਗਰੋਂ ਇਸ ਮਾਮਲੇ ਵਿੱਚ ਵਿਸ਼ਾਲ ਗਰਗ ਵਾਸੀ ਸੁਖਵੰਤ ਸਿੰਘ ਵਾਲੀ ਗਲੀ ਵਾਰਡ ਨੰ:8 ਬੁਢਲਾਡਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
Advertisement
Advertisement