ਗਿਰਜਾ ਘਰ ਵਿੱਚ ਭੰਨ-ਤੋੜ ਕਰਨ ਦੇ ਮਾਮਲੇ ’ਚ ਕਾਬੂ
08:44 AM Aug 23, 2023 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਗਸਤ
ਦਿੱਲੀ ਦੇ ਤਾਹਿਰਪੁਰ ਖੇਤਰ ਸਥਿਤ ਇੱਕ ਚਰਚ ’ਚ ਪ੍ਰਾਰਥਨਾ ਸਭਾ ਦੌਰਾਨ ਕੁਝ ਵਿਅਕਤੀਆਂ ਵੱਲੋਂ ਚਰਚ ਅੰਦਰ ਕਥਿਤ ਭੰਨ ਤੋੜ ਕਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੂੰ ਲਿਖਾਈ ਰਿਪੋਰਟ ਮੁਤਾਬਕ ਇੱਕ ਹਿੰਦੂ ਸੰਗਠਨ ਨਾਲ ਸਬੰਧਤ ਕਾਰਕੁਨਾਂ ਨੇ ਐਤਵਾਰ ਨੂੰ ਉਦੋਂ ਕਥਿਤ ਤੋੜ-ਭੰਨ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਦਿੱਲੀ ਦੇ ਤਾਹਿਰਪੁਰ ਦੇ ਉਕਤ ਚਰਚ ਵਿੱਚ ਪ੍ਰਾਰਥਨਾ ਹੋ ਰਹੀ ਸੀ। ਕੁਝ ਲੋਕ ਚਰਚ ਵਿੱਚ ਦਾਖ਼ਲ ਹੋਏ ਤੇ ਉਨ੍ਹਾਂ ਉੱਥੇ ਨਾਅਰੇਬਾਜ਼ੀ ਕੀਤੀ ਤੇ ਸਾਜ਼ ਖਿੰਡਾ ਦਿੱਤੇ। ਪੁਲੀਸ ਨੇ ਕਿਹਾ ਕਿ ਚਰਚ ਵਿੱਚ ਹੰਗਾਮਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਸਾਵਧਾਨੀ ਦੇ ਤੌਰ ‘ਤੇ ਚਰਚ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਹਿੰਦੂ ਸੰਗਠਨਾਂ ਅਨੁਸਾਰ ਪ੍ਰਾਰਥਨਾ ਦੀ ਆੜ ਵਿੱਚ ਉਨ੍ਹਾਂ ਦੇ ਧਰਮ ਵਿਰੁੱਧ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
Advertisement
Advertisement