ਸ਼ੋਅਰੂਮ ਵਿੱਚ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ
07:57 AM Jan 08, 2025 IST
ਨਵੀਂ ਦਿੱਲੀ, 7 ਜਨਵਰੀ
ਇੱਥੇ ਮੋਟਰਸਾਈਕਲ ਦੇ ਇੱਕ ਸ਼ੋਅਰੂਮ ਵਿੱਚੋਂ ਛੇ ਲੱਖ ਰੁਪਏ ਅਤੇ ਇਲੈਕਟ੍ਰਾਨਿਕ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੋਟਰਸਾਈਕਲ ਦੇ ਸ਼ੋਅਰੂਮ ਵਿੱਚ ਕੰਮ ਕਰਦੇ 20 ਸਾਲਾ ਕਰਮਚਾਰੀ ਨੇ ਤਨਖ਼ਾਹ ਵਧਾਉਣ ਲਈ ਕਿਹਾ ਸੀ ਪਰ ਮਾਲਕ ਵੱਲੋਂ ਅਜਿਹਾ ਨਾ ਕਰਨ ’ਤੇ ਉਸ ਨੇ ਸ਼ੋਅਰੂਮ ਵਿੱਚੋਂ ਚੋਰੀ ਕਰ ਲਈ। ਪੱਛਮੀ ਦਿੱਲੀ ਦੇ ਡੀਸੀਪੀ ਵਚਿੱਤਰ ਵੀਰ ਨੇ ਕਿਹਾ ਕਿ ਹਸਨ ਖਾਨ ਕੋਲੋਂ ਪੰਜ ਲੱਖ ਰੁਪਏ ਅਤੇ ਦੋ ਮਹਿੰਗੇ ਕੈਮਰੇ ਬਰਾਮਦ ਕਰ ਲਏ ਹਨ। ਉਨ੍ਹਾਂ ਕਿਹਾ ਕਿ ਇੱਕ ਸਾਲ ਤੋਂ ਸ਼ੋਅਰੂਮ ਵਿੱਚ ਕੰਮ ਕਰ ਰਹੇ ਖਾਨ ਨੇ ਚੋਰੀ ਨੂੰ ਲੁਕਾਉਣ ਲਈ ਸ਼ੋਅਰੂਮ ਦੀ ਬਿਜਲੀ ਕੱਟ ਦਿੱਤੀ ਸੀ। ਪਛਾਣ ਛੁਪਾਉਣ ਲਈ ਉਸ ਨੇ ਹੈਲਮੇਟ ਵੀ ਪਾ ਲਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਰੀਬ ਸੌ ਸੀਸੀਟੀਵੀ ਕੈਮਰੇ ਖੰਗਾਲੇ ਗਏ। ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। -ਪੀਟੀਆਈ
Advertisement
Advertisement