For the best experience, open
https://m.punjabitribuneonline.com
on your mobile browser.
Advertisement

ਏਸੀ ਪਾਈਪਾਂ ਚੋਰੀ ਕਰਨ ਦੇ ਦੋਸ਼ ਹੇਠ ਕਾਬੂ

08:00 AM Aug 25, 2024 IST
ਏਸੀ ਪਾਈਪਾਂ ਚੋਰੀ ਕਰਨ ਦੇ ਦੋਸ਼ ਹੇਠ ਕਾਬੂ
Advertisement

ਲੁਧਿਆਣਾ: ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਏਸੀ ਪਾਈਪਾਂ ਚੋਰੀ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਇਸ ਸਬੰਧੀ ਡਾ. ਸੁਮਿਤ ਸੋਫਤ ਵਾਸੀ ਹੀਰਾ ਸਿੰਘ ਰੋਡ ਨੇ ਦੱਸਿਆ ਕਿ ਰਾਤ ਸਮੇਂ 4-5 ਅਣਪਛਾਤੇ ਲੜਕੇ ਸਿਧਾਰਥ ਹਸਪਤਾਲ ਮਾਡਲ ਟਾਊਨ ਦੀਆਂ ਏਸੀ ਪਾਈਪਾਂ ਚੋਰੀ ਕਰ ਕੇ ਭੱਜਣ ਲੱਗੇ ਤਾਂ ਹਸਪਤਾਲ ਦੇ ਇੱਕ ਕਰਮਚਾਰੀ ਨੇ ਪ੍ਰਿੰਸ ਕੁਮਾਰ ਵਾਸੀ ਜਵੱਦੀ ਕਲਾਂ ਨੂੰ ਕਾਬੂ ਕਰ ਲਿਆ। ਉਸਨੂੰ ਪੁਲੀਸ ਪਾਰਟੀ ਦੇ ਹਵਾਲੇ ਕਰ ਕੇ ਉਸ ਪਾਸੋਂ ਟੁੱਟੀਆਂ ਹੋਈਆਂ ਏਸੀ ਦੀਆਂ ਪਾਈਪਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਬਾਕੀ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ ਖਚੋਰੀ ਦੇ ਮੋਟਰਸਾਈਕਲ ਸਮੇਤ ਕਾਬੂੰਨਾ: ਥਾਣਾ ਸਿਟੀ- 2 ਖੰਨਾ ਪੁਲੀਸ ਨੇ ਇੱਕ ਵਿਅਕਤੀ ਨੂੰ ਚੋਰੀ ਕੀਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਫਿਰੋਜ਼ਪੁਰ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ। ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਨਸ਼ੇ ਕਰਨ ਦਾ ਆਦੀ ਹੈ ਅਤੇ ਅੱਜ ਵੀ ਚੋਰੀਸ਼ੁਦਾ ਮੋਟਰਸਾਈਕਲ ਨੂੰ ਵੇਚਣ ਲਈ ਖੰਨਾ ਵੱਲ ਆ ਰਿਹਾ ਹੈ, ਜਿਸ ’ਤੇ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਨਾਕਾਬੰਦੀ ਦੌਰਾਨ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement