ਅਨਾਜ ਮੰਡੀ ਤੋਂ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ
07:33 AM Jan 02, 2025 IST
ਪੱਤਰ ਪ੍ਰੇਰਕ
ਰਤੀਆ, 1 ਜਨਵਰੀ
ਇੱਥੇ ਐੱਸਪੀ ਆਸਥਾ ਮੋਦੀ ਦੇ ਨਿਰਦੇਸ਼ ਅਨੁਸਾਰ ਵਾਹਨ ਚੋਰਾਂ ਦੀ ਫੜੋ ਫੜੀ ਕਰਦੇ ਹੋਏ ਅਨਾਜ ਮੰਡੀ ਤੋਂ ਮੋਟਰਸਾਈਕਲ ਚੋਰੀ ਦੇ ਮਾਮਲੇ ਵਿਚ ਇਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਫੜੇ ਗਏ ਨੌਜਵਾਨ ਦੀ ਪਛਾਣ ਵਿਨੋਦ ਨਿਵਾਸੀ ਵਾਰਡ ਨੰ. 2 ਰਤੀਆ ਵਜੋਂ ਹੋਈ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹਿਸਾਰ ਜੇਲ੍ਹ ਭੇਜਿਆ ਗਿਆ ਹੈ। ਸ਼ਹਿਰ ਥਾਣਾ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਬਾਰੇ ਪੁਲੀਸ 21 ਅਕਤੂਬਰ ਨੂੰ ਅਰੋੜਾ ਕਲੋਨੀ ਰਤੀਆ ਵਾਸੀ ਗੁਰਮੀਤ ਰਾਮ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਨੇ ਆਪਣੀ ਮੋਟਰਸਾਈਕਲ ਨੂੰ ਅਨਾਜ ਮੰਡੀ ਵਿੱਚ ਖੜ੍ਹਾ ਕੀਤਾ ਸੀ, ਉਥੋਂ ਅਣਪਛਾਤੇ ਚੋਰ ਉਸ ਦੇ ਮੋਟਰਸਾਇਕਲ ਨੂੰ ਚੋਰੀ ਕਰਕੇ ਲੈ ਗਏ।
Advertisement
Advertisement