For the best experience, open
https://m.punjabitribuneonline.com
on your mobile browser.
Advertisement

ਸ਼ੋਭਾ ਯਾਤਰਾ ਦੇ ਬੈਨਰ ’ਤੇ ਮਿੱਟੀ ਮਲਣ ਵਾਲਾ ਗ੍ਰਿਫ਼ਤਾਰ

07:00 AM Sep 17, 2024 IST
ਸ਼ੋਭਾ ਯਾਤਰਾ ਦੇ ਬੈਨਰ ’ਤੇ ਮਿੱਟੀ ਮਲਣ ਵਾਲਾ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਫਗਵਾੜਾ, 16 ਸਤੰਬਰ
ਭਗਵਾਨ ਵਾਲਮੀਕੀ ਜੀ ਸ਼ੋਭਾ ਯਾਤਰਾ ਦੇ ਸਬੰਧ ’ਚ ਲੱਗੇ ਇੱਕ ਬੈੱਨਰ ਉੱਪਰ ਮਿੱਟੀ ਮਲ ਕੇ ਅਪਮਾਨ ਕਰਨ ਦੇ ਦੋਸ਼ ’ਚ ਸਿਟੀ ਪੁਲੀਸ ਨੇ ਇੱਕ ਵਿਅਕਤੀ ਖਿਲਾਫ਼ ਧਾਰਾ 295 ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਨਾਈਆਂ ਚੌਕ ਮੰਦਰ ਅੱਗੇ ਬੈਨਰ ਲੱਗਾ ਹੋਇਆ ਸੀ ਜਿਸ ’ਤੇ ਮਿੱਟੀ ਲਗਾਉਣ ’ਤੇ ਨਾਈਆ ਚੌਕ ’ਚ ਭਾਈਚਾਰੇ ਦੇ ਲੋਕਾਂ ਨੇ ਜਾਮ ਲਗਾ ਦਿੱਤਾ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸੂਚਨਾ ਮਿਲਦਿਆਂ ਐੱਸਪੀ ਰੁਪਿੰਦਰ ਕੌਰ ਭੱਟੀ ਮੌਕੇ ’ਤੇ ਪੁੱਜੇ। ਉਨ੍ਹਾਂ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਤੇ ਇਸ ਮਾਮਲੇ ’ਚ ਪਛਾਣ ਕੀਤੇ ਵਿਅਕਤੀ ਰਾਜ ਕੁਮਾਰ ਖਿਲਾਫ਼ ਕੇਸ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisement

Advertisement
Advertisement
Author Image

Advertisement