ਗੈਂਗਸਟਰ ਸ਼ੁਭਮ ਮੋਟਾ ਨਾਲ ਮਿਲ ਕੇ ਗੋਲੀਆਂ ਚਲਾਉਣ ਵਾਲਾ ਗ੍ਰਿਫ਼ਤਾਰ
07:24 AM Mar 31, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਮਾਰਚ
ਸੁਭਾਨੀ ਬਿਲਡਿੰਗ ਕੋਲ ਸਥਿਤ ਨਵਾਂ ਮੁਹੱਲਾ ’ਚ ਗੋਲੀਆਂ ਚਲਾਉਣ ਵਾਲੇ ਗੈਂਗਸਟਰ ਸ਼ੁਭਮ ਅਰੋੜਾ ਉਰਫ਼ ਮੋਟਾ ਦੇ ਸਾਥੀ ਨਿਹਾਲ ਸ਼ਰਮਾ ਨੂੰ ਥਾਣਾ ਕੋਤਵਾਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਦਿਨ ਲੜਾਈ ਹੋਈ ਸੀ, ਉਸ ਦਿਨ ਸ਼ੁਭਮ ਦੇ ਸਾਥੀਆਂ ਨੇ ਜਦੋਂ ਨਿਹਾਲ ਨੂੰ ਫੋਨ ਕਰ ਕੇ ਇਸ ਬਾਰੇ ਦੱਸਿਆ ਤਾਂ ਉਹ ਕੁਝ ਹੀ ਦੇਰ ’ਚ ਘਟਨਾ ਸਥਾਨ ’ਤੇ ਪੁੱਜ ਗਿਆ। ਸ਼ੁਭਮ ਮੋਟਾ ਅਤੇ ਅੰਕੁਰ ਲੁਧਿਆਣਾ ਗੈਂਗ ਦੇ ਮੈਂਬਰਾਂ ’ਚ ਜਦੋਂ ਕੁੱਟਮਾਰ ਹੋਈ ਤਾਂ ਦੋਵਾਂ ’ਚ ਗੋਲੀਆਂ ਚੱਲੀਆਂ ਅਤੇ ਉਸ ’ਚ ਨਿਹਾਲ ਸ਼ਰਮਾ ਵੀ ਸ਼ਾਮਲ ਸੀ। ਪੁਲੀਸ ਨੇ ਮੁਲਜ਼ਮ ਨੂੰ ਇਲਾਕੇ ’ਚੋਂ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਲਜ਼ਮ ਤੋਂ ਪੁੱਛ-ਪੜਤਾਲ ਕਰ ਕੇ ਇਸ ਮਾਮਲੇ ’ਚ ਫ਼ਰਾਰ ਚੱਲ ਰਹੇ ਬਾਕੀ ਮੁਲਜ਼ਮਾਂ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ।
Advertisement
Advertisement
Advertisement