For the best experience, open
https://m.punjabitribuneonline.com
on your mobile browser.
Advertisement

ਫ਼ਰਜ਼ੀ ਦਸਤਾਵੇਜ਼ਾਂ ’ਤੇ ਲਗਜ਼ਰੀ ਕਾਰਾਂ ਵੇਚਣ ਦੇ ਦੋਸ਼ ਹੇਠ ਕਾਬੂ

07:06 AM Apr 09, 2024 IST
ਫ਼ਰਜ਼ੀ ਦਸਤਾਵੇਜ਼ਾਂ ’ਤੇ ਲਗਜ਼ਰੀ ਕਾਰਾਂ ਵੇਚਣ ਦੇ ਦੋਸ਼ ਹੇਠ ਕਾਬੂ
Advertisement

ਖਰੜ: ਖਰੜ ਸਿਟੀ ਪੁਲੀਸ ਨੇ ਸੈਲਫ ਡਰਾਈਵ ਗੱਡੀਆਂ ਕਿਰਾਏ ’ਤੇ ਲੈ ਕੇ ਅਤੇ ਉਨ੍ਹਾਂ ਦੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰਕੇ ਅੱਗੇ ਵੇਚਣ ਦੇ ਦੋਸ਼ ਅਧੀਨ ਤਨੀਸ਼ ਸ਼ਰਮਾ ਨਾਂ ਦੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ ਅਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਖਰੜ ਦੇ ਡੀਐੱਸਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਪੜ੍ਹਾਈ ਕਰ ਰਿਹਾ ਹੈ ਉਸ ਨੇ ਰੁਦਰਾ ਕੰਪਨੀ ਖਰੜ ਦੇ ਮਾਲਕ ਪਾਸੋਂ ਸੈਲਫ ਡਰਾਈਵ ਲਈ ਲਗਜ਼ਰੀ ਗੱਡੀਆਂ ਕਿਰਾਏ ’ਤੇ ਲੈ ਕੇ ਅੱਗੇ ਆਮ ਗਾਹਕਾਂ ਨੂੰ ਸਸਤੇ ਰੇਟ ’ਤੇ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਵੇਚੀਆਂ ਹੋਈਆਂ ਹਨ। ਪੁਲੀਸ ਨੇ ਉਸ ਤੋਂ ਇੱਕ ਸਫਿਵਟ ਕਾਰ ਬਰਾਮਦ ਕੀਤੀ ਹੈ ਜੋ ਉਸ ਨੇ ਕਿਰਾਏ ’ਤੇ ਲਈ ਸੀ ਤੇ ਅੱਗੇ ਵੇਚਣ ਦੀ ਤਾਕ ਵਿੱਚ ਸੀ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×