For the best experience, open
https://m.punjabitribuneonline.com
on your mobile browser.
Advertisement

ਬਿਰਧ ਮਹਿਲਾ ਨੂੰ ਬੰਦੀ ਬਣਾ ਕੇ ਲੁੱਟਣ ਵਾਲੇ ਗ੍ਰਿਫ਼ਤਾਰ

07:48 AM Jun 28, 2024 IST
ਬਿਰਧ ਮਹਿਲਾ ਨੂੰ ਬੰਦੀ ਬਣਾ ਕੇ ਲੁੱਟਣ ਵਾਲੇ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਸਮਰਾਲਾ, 27 ਜੂਨ
ਦੁਰਲੱਭ ਨਗਰ ਵਿੱਚ ਜਾਅਲੀ ਪਲੰਬਰ ਬਣ ਕੇ ਇੱਕ ਘਰ ਦੀ ਬਿਰਧ ਔਰਤ ਨੂੰ ਬੰਦੀ ਬਣਾ ਕੇ ਲੁੱਟ ਕਰਨ ਵਾਲੇ ਲੁਟੇਰਿਆਂ ਨੂੰ ਪੁਲੀਸ ਨੇ ਦਬੋਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਤਰਲੋਚਨ ਸਿੰੰਘ ਅਤੇ ਐੱਸਐੱਚਓ ਰਾਓ ਵਰਿੰਦਰ ਵੱਲੋਂ ਕੀਤੀ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਕਮਲੇਸ਼ ਕੌਰ ਵਾਸੀ ਦੁਰਲੱਭ ਨਗਰ ਨੂੰ ਬੰਦੀ ਬਣਾਉਣ ਵਾਲੇ ਕਥਿਤ ਲੁਟੇਰੇ ਇੰਦਰਜੀਤ ਸਿੰਘ ਉਰਫ ਹੈਪੀ ਤੇ ਕਰਤਾਰ ਸਿੰਘ ਪਿੰਡ ਜੁਲਫ਼ਗੜ੍ਹ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੁਲੀਸ ਟੀਮ ਨੂੰ ਖੁਫ਼ੀਆ ਸਰੋਤਾਂ ਰਾਹੀਂ ਮਿਲੀ ਜਾਣਕਾਰੀ ’ਤੇ ਮੁਲਜ਼ਮਾਂ ਨੂੰ ਜਲੰਧਰ ਇਲਾਕੇ ਵਿੱਚੋਂ ਮਾਰੂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਲੁੱਟ ਦੀ ਘਟਨਾ ਮੌਕੇ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਦੁਰਲੱਭ ਨਗਰ ਵਿੱਚ ਹੋਈ ਲੁੱਟ ਮਾਮਲੇ ’ਚ ਫੜੇ ਗਏ ਕਥਿਤ ਮੁਲਜ਼ਮਾਂ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਪਿਛਲੇ ਦਿਨੀਂ ਵਾਰਡ ਨੰਬਰ 4 ਮਸੰਦ ਮੁਹੱਲਾ ਦੀ ਵਸਨੀਕ ਬਜ਼ੁਰਗ ਔਰਤ ਤੇ ਬੇਸਹਾਰਾ ਸੁਰਿੰਦਰਾਵਤੀ ਦੀਆਂ ਬਾਲੀਆਂ ਵੀ ਇਨ੍ਹਾਂ ਵੱਲੋਂ ਹੀ ਲੁੱਟੀਆਂ ਗਈਆਂ ਸਨ ਅਤੇ ਇਹ ਬਾਲੀਆਂ ਬਰਾਮਦ ਵੀ ਕਰ ਲਈਆਂ ਗਈਆਂ ਹਨ।

Advertisement

Advertisement
Author Image

joginder kumar

View all posts

Advertisement
Advertisement
×