‘ਆਪ’ ਵਿਧਾਇਕ ਟੌਂਗ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
07:49 AM Feb 03, 2024 IST
ਪੱਤਰ ਪ੍ਰੇਰਕ
ਰਈਆ, 2 ਫਰਵਰੀ
ਜੁਡੀਸ਼ਲ ਮੈਜਿਸਟਰੇਟ ਬਾਬਾ ਬਕਾਲਾ ਦੀ ਅਦਾਲਤ ਨੇ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਵਿੱਚ ਵਾਰ-ਵਾਰ ਵਾਰੰਟ ਭੇਜਣ ਦੇ ਬਾਵਜੂਦ ਪੇਸ਼ ਨਾ ਹੋਣ ’ਤੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਸੰਪੂਰਨ ਸਿੰਘ ਮੱਕੜ ਨੇ ਵਿਧਾਇਕ ਖ਼ਿਲਾਫ਼ ਇਹ ਕੇਸ ਵਕੀਲ ਸਰਬਜੀਤ ਸਿੰਘ ਗਿੱਲ ਰਾਹੀਂ ਦਾਇਰ ਕਰਵਾਇਆ ਸੀ। ਇਸ ਸਬੰਧੀ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਪੰਜ ਵਾਰ ਪੁਲੀਸ ਰਾਹੀਂ ਵਾਰੰਟ ਭੇਜੇ ਪਰ ਪੁਲੀਸ ਨੇ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਨਹੀਂ ਕੀਤਾ। ਅਦਾਲਤ ਅਨੁਸਾਰ ਵਿਧਾਇਕ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਇਆ ਜਿਸ ਲਈ ਪੁਲੀਸ ਜ਼ਿੰਮੇਵਾਰ ਹੈ। ਹੁਣ ਅਦਾਲਤ ਨੇ ਥਾਣਾ ਬਿਆਸ ਦੇ ਐੱਸਐੱਚਓ ਨੂੰ ਵਿਧਾਇਕ ਦਲਬੀਰ ਸਿੰਘ ਟੌਗ ਨੂੰ ਗ੍ਰਿਫ਼ਤਾਰ ਕਰ ਕੇ 17 ਫਰਵਰੀ ਨੂੰ ਪੇਸ਼ ਕਰਨ ਲਈ ਕਿਹਾ ਹੈ।
Advertisement
Advertisement