For the best experience, open
https://m.punjabitribuneonline.com
on your mobile browser.
Advertisement

ਦਿੱਲੀ ਮੋਰਚਾ ਨਾਕਾਮ ਕਰਨ ਲਈ ਕਿਸਾਨ ਆਗੂਆਂ ਦੀ ਫੜੋ-ਫੜੀ ਸ਼ੁਰੂ

09:41 AM Feb 12, 2024 IST
ਦਿੱਲੀ ਮੋਰਚਾ ਨਾਕਾਮ ਕਰਨ ਲਈ ਕਿਸਾਨ ਆਗੂਆਂ ਦੀ ਫੜੋ ਫੜੀ ਸ਼ੁਰੂ
ਚੌਕੀਮਾਨ ਟੌਲ ’ਤੇ ਰੋਸ ਮੁਜ਼ਾਹਰਾ ਕਰਦੇ ਹੋਏ ਕਿਸਾਨ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 11 ਫਰਵਰੀ
ਦਿੱਲੀ ਕੂਚ ਦੇ ਮੱਦੇਨਜ਼ਰ ਇਕ ਪਾਸੇ ਹਰਿਆਣਾ ’ਚ ਸਰਕਾਰ ਤੇ ਪੁਲੀਸ ਅੜਿੱਕੇ ਖੜ੍ਹੇ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਤਾਂ ਪੰਜਾਬ ਅੰਦਰ ਵੀ ਦਿੱਲੀ ਮੋਰਚਾ ਨਾਕਾਮ ਕਰਨ ਲਈ ਕਿਸਾਨ ਆਗੂਆਂ ਦੀ ਫੜੋ-ਫੜੀ ਸ਼ੁਰੂ ਕਰਨ ਦੀਆਂ ਖ਼ਬਰਾਂ ਹਨ। ਆਗੂਆਂ ਨੇ ਦੱਸਿਆ ਕਿ ਪੁਲੀਸ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸੀਨੀਅਰ ਆਗੂ ਡਾ. ਗੁਰਮੇਲ ਸਿੰਘ ਕੁਲਾਰ ਨੂੰ ਜਬਰੀ ਫੜ ਕੇ ਲੈ ਗਈ ਅਤੇ ਹਵਾਲਾਤ ’ਚ ਬੰਦ ਕਰ ਦਿੱਤਾ। ਪੁਲੀਸ ਨੇ ਆਗੂਆਂ ਨੂੰ ਕਦੇ ਵੀ ਵਿਦੇਸ਼ ਨਾ ਜਾ ਸਕਣ ਸਣੇ ਹੋਰ ਡਰਾਵੇ ਦਿੱਤੇ। ਇਸ ’ਤੇ ਜਥੇਬੰਦੀ ਨੇ ਸਵਖਤੇ ਹੀ ਪਿੰਡਾਂ ਦੇ ਗੁਰੂਘਰਾਂ ਦੇ ਸਪੀਕਰਾਂ ਤੋਂ ਇਹ ਸੂਚਨਾ ਲੋਕਾਂ ਤੱਕ ਪਹੁੰਚਦੀ ਕੀਤੀ ਜਿਸ ਮਗਰੋਂ ਜਨਤਕ ਦਬਾਅ ਕਰ ਕੇ ਪੁਲੀਸ ਨੂੰ ਅੱਜ ਸਵੇਰੇ ਦਸ ਵਜੇ ਦੋਵੇਂ ਆਗੂਆਂ ਨੂੰ ਛੱਡਣਾ ਪਿਆ। ਦਸਮੇਸ਼ ਕਿਸਾਨ ਮਜ਼ਦੂਰ ਜਥੇਬੰਦੀ ਨੇ ਅੱਜ ਇਥੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ’ਤੇ ਮੁਜ਼ਾਹਰਾ ਕੀਤਾ। ਇਸੇ ਤਰ੍ਹਾਂ ਜਥੇਬੰਦੀ ਦੇ ਆਗੂਆਂ ਨੇ ਚੌਕੀਮਾਨ ਟੌਲ ’ਤੇ ਦਿੱਲੀ ਮੋਰਚੇ ਲਈ ਜਾਣ ਵਾਲੇ ਕਿਸਾਨਾਂ ਲਈ ਲੰਗਰ ਲਾਉਣ ਤੋਂ ਰੋਕਣ ਲਈ ਕੋਸ਼ਿਸ਼ ਦਾ ਵੀ ਦੋਸ਼ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਇਕੱਠੇ ਹੋਏ ਵੱਡੀ ਗਿਣਤੀ ਕਿਸਾਨਾਂ ਨੇ ਇਹ ਦੋਵੇਂ ਹੱਲੇ ਨਾਕਾਮ ਕਰ ਦਿੱਤੇ ਹਨ। ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਮਾਮਲਾ ਸਾਂਝੇ ਫੋਰਮ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਸਰਕਾਰ ਸੜਕਾਂ ਰੋਕਣ ਲਈ ਮਜਬੂਰ ਨਾ ਕਰੇ।

Advertisement

Advertisement
Author Image

Advertisement
Advertisement
×