For the best experience, open
https://m.punjabitribuneonline.com
on your mobile browser.
Advertisement

ਸ਼ਿਵ ਮੰਦਰ ਕਮੇਟੀ ਵੱਲੋਂ ਲੋੜਵੰਦਾਂ ਲਈ ਲੰਗਰ ਦਾ ਪ੍ਰਬੰਧ

08:29 AM Sep 23, 2024 IST
ਸ਼ਿਵ ਮੰਦਰ ਕਮੇਟੀ ਵੱਲੋਂ ਲੋੜਵੰਦਾਂ ਲਈ ਲੰਗਰ ਦਾ ਪ੍ਰਬੰਧ
ਮੰਦਰ ਵਿੱਚ ਲੰਗਰ ਵਰਤਾਉਂਦੇ ਹੋਏ ਸ਼ਹਿਰ ਵਾਸੀ।
Advertisement

ਲਹਿਰਾਗਾਗਾ: ਇੱਥੇ ਪ੍ਰਾਚੀਨ ਸ਼ਿਵ ਦੁਰਗਾ ਮੰਦਰ ਵਿੱਚ ਚੱਲ ਰਹੀ ਮਾਂ ਅੰਨ ਪੂਰਨਾ ਰਸੋਈ ਵਿੱਚ ਦੋਵੇਂ ਸਮੇਂ ਲੋੜਵੰਦਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਭੋਜਨ ਵਰਤਾਉਣ ਦੀ ਸੇਵਾ ਕਰਦੇ ਹਨ। ਇਸ ਮੌਕੇ ਵਿਧਾਇਕ ਬਰਿੰਦਰ ਗੋਇਲ ਤੇ ਉਨ੍ਹਾਂ ਦੇ ਪੁੱਤਰ ਕੌਂਸਲਰ ਗੌਰਵ ਗੋਇਲ ਨੇ ਮੰਦਰ ਕਮੇਟੀ ਦੇ ਉੱਦਮ ਦੀ ਸ਼ਲਾਘ ਕੀਤੀ ਤੇ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਪ੍ਰਧਾਨ ਜੀਪੀਐਫ ਸੰਜੀਵ ਕੁਮਾਰ ਰੋਡਾ, ਸੰਸਥਾਪਕ ਹਨੁਮੰਤ ਧਾਮ ਸਤੀਸ਼ ਗੋਇਲ, ਦੀਪੂ ਗਰਗ, ਤਰਸੇਮ ਚੰਦ, ਪ੍ਰਭਜੋਤ ਸਿੰਘ, ਮੰਦਰ ਦੇ ਪੁਜਾਰੀ ਮੋਨੂੰ ਸ਼ਰਮਾ, ਰਵੀਨੰਦਨ ਸ਼ਰਮਾ ਤੇ ਕਮੇਟੀ ਦੇ ਪ੍ਰਧਾਨ ਅਸ਼ਵਨੀ ਅੱਛੀ, ਚੇਅਰਮੈਨ ਸੁਦਰਸ਼ਨ ਸ਼ਰਮਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement