For the best experience, open
https://m.punjabitribuneonline.com
on your mobile browser.
Advertisement

ਲੱਦਾਖ ’ਚੋਂ ਸੈਨਾ ਦੀ ਵਾਪਸੀ ਪਹਿਲਾ ਕਦਮ, ਤਣਾਅ ਘਟਾਉਣਾ ਦੂਜਾ: ਜੈਸ਼ੰਕਰ

07:24 AM Oct 28, 2024 IST
ਲੱਦਾਖ ’ਚੋਂ ਸੈਨਾ ਦੀ ਵਾਪਸੀ ਪਹਿਲਾ ਕਦਮ  ਤਣਾਅ ਘਟਾਉਣਾ ਦੂਜਾ  ਜੈਸ਼ੰਕਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਮੁੰਬਈ, 27 ਅਕਤੂਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਲੱਦਾਖ ਦੇ ਦੇਪਸਾਂਗ ਤੇ ਡੈਮਚੌਕ ਤੋਂ ਸੈਨਾ ਦਾ ਪਿੱਛੇ ਹਟਣਾ ਪਹਿਲਾ ਕਦਮ ਹੈ ਅਤੇ ਉਮੀਦ ਹੈ ਕਿ ਭਾਰਤ 2020 ਵਾਲੀ ਗਸ਼ਤ ਦੀ ਸਥਿਤੀ ’ਚ ਵਾਪਸ ਆ ਜਾਵੇਗਾ।
ਵਿਦੇਸ਼ ਮੰਤਰੀ ਨੇ ਸਪੱਸ਼ਟ ਤੌਰ ’ਤੇ ਚੀਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਗਲਾ ਕਦਮ ਤਣਾਅ ਘਟਾਉਣ ਦਾ ਹੈ ਜੋ ਉਦੋਂ ਤੱਕ ਨਹੀਂ ਹੋਵੇਗਾ ਜਦੋਂ ਤੱਕ ਭਾਰਤ ਨੂੰ ਯਕੀਨ ਨਹੀਂ ਹੁੰਦਾ ਕਿ ਦੂਜੇ ਪਾਸੇ ਵੀ ਇਹੀ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 26/11 ਦੇ ਮੁੰਬਈ ਅਤਿਵਾਦੀ ਹਮਲੇ ਮਗਰੋਂ ਭਾਰਤ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਸੀ ਪਰ ਜੇ ਅਜਿਹੀ ਘਟਨਾ ਮੁੜ ਵਾਪਰੀ ਤਾਂ ਅਜਿਹਾ ਨਹੀਂ ਹੋਵੇਗਾ। ਮੁੰਬਈ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਦੇਪਸਾਂਗ ਤੇ ਡੈਮਚੌਕ ’ਚ ਗਸ਼ਤ ਕਰਨ ਤੇ ਪਿੱਛੇ ਹਟਣ ’ਤੇ ਆਮ ਸਹਿਮਤੀ ਬਣ ਗਈ ਹੈ। ਉਨ੍ਹਾਂ ਕਿਹਾ, ‘ਇਹ ਸਪੱਸ਼ਟ ਹੈ ਕਿ ਇਸ ਨੂੰ ਲਾਗੂ ਕਰਨ ’ਚ ਸਮਾਂ ਲੱਗੇਗਾ। ਇਹ ਪਿੱਛੇ ਹਟਣ ਤੇ ਗਸ਼ਤ ਦਾ ਮੁੱਦਾ ਹੈ ਜਿਸ ਦਾ ਮਤਲਬ ਹੈ ਕਿ ਸਾਡੀਆਂ ਸੈਨਾਵਾਂ ਇੱਕ-ਦੂਜੇ ਦੇ ਬਹੁਤ ਨੇੜੇ ਆ ਗਈਆਂ ਸਨ ਅਤੇ ਹੁਣ ਉਹ ਆਪਣੇ ਟਿਕਾਣਿਆਂ ’ਤੇ ਵਾਪਸ ਚਲੀਆਂ ਗਈਆਂ ਹਨ। ਸਾਨੂੰ ਉਮੀਦ ਹੈ ਕਿ 2020 ਵਾਲੀ ਸਥਿਤੀ ਬਹਾਲ ਹੋ ਜਾਵੇਗੀ।’ ਜੈਸ਼ੰਕਰ ਨੇ 26/11 ਦੇ ਅਤਿਵਾਦੀ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ, ‘ਮੁੰਬਈ ’ਚ ਜੋ ਹੋਇਆ ਉਹ ਦੁਬਾਰਾ ਨਹੀਂ ਹੋਣਾ ਚਾਹੀਦਾ। ਇੱਥੇ ਅਤਿਵਾਦੀ ਹਮਲਾ ਹੋਇਆ ਸੀ ਤੇ ਕੋਈ ਜਵਾਬ ਨਹੀਂ ਸੀ ਦਿੱਤਾ ਗਿਆ।’ ਉਨ੍ਹਾਂ ਕਿਹਾ, ‘ਮੁੰਬਈ ਭਾਰਤ ਤੇ ਦੁਨੀਆ ਲਈ ਅਤਿਵਾਦ ਦੇ ਵਿਰੋਧ ਦਾ ਪ੍ਰਤੀਕ ਹੈ।’ ਉਨ੍ਹਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਭਾਰਤ ਅਤਿਵਾਦ ਖ਼ਿਲਾਫ਼ ਮਜ਼ਬੂਤੀ ਨਾਲ ਖੜ੍ਹਾ ਹੈ ਤੇ ਅੱਜ ਭਾਰਤ ਅਤਿਵਾਦ ਨਾਲ ਲੜਨ ’ਚ ਮੋਹਰੀ ਹੈ। ਮਨੀਪੁਰ ਸੰਘਰਸ਼ ਬਾਰੇ ਉਨ੍ਹਾਂ ਕਿਹਾ ਕਿ ਉੱਤਰ-ਪੂਰਬੀ ਰਾਜ ’ਚ ਜੋ ਹੋ ਰਿਹਾ ਹੈ ਉਸ ਦੇ ਗੁੰਝਲਦਾਰ ਕਾਰਨ ਹਨ। ਕੁਝ ਕਾਰਨ ਇਤਿਹਾਸਕ ਹਨ ਤੇ ਬਾਕੀ ਸਰਹੱਦ ਦੀ ਸਥਿਤੀ ਨਾਲ ਸਬੰਧਤ ਹਨ। -ਪੀਟੀਆਈ

Advertisement

ਦਸ ਸਾਲਾਂ ’ਚ ਸਾਰੇ ਪ੍ਰਾਜੈਕਟ ਸਿਰਫ਼ ਭਾਜਪਾ ਦੇ ਰਾਜਾਂ ’ਚ ਨਹੀਂ ਗਏ: ਵਿਦੇਸ਼ ਮੰਤਰੀ

ਮੁੰਬਈ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਨਿਵੇਸ਼ ਨੂੰ ਮਹਾਰਾਸ਼ਟਰ ਤੋਂ ਗੁਜਰਾਤ ਲਿਜਾਣ ਦੇ ਦੋਸ਼ਾਂ ਨੂੰ ਅੱਜ ਖਾਰਜ ਕਰਦਿਆਂ ਕਿਹਾ ਕਿ ਨਿਵੇਸ਼ਕਾਂ ਦਾ ਆਪਣਾ ਹਿਸਾਬ-ਕਿਤਾਬ ਹੁੰਦਾ ਹੈ ਅਤੇ ਉਹ ਅਜਿਹੀ ਸੂਬਾ ਸਰਕਾਰ ਦੀ ਚੋਣ ਕਰਨਗੇ ਜੋ ਸਮਰੱਥ ਤੇ ਢੁੱਕਵੀਂ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ’ਚ ਸਾਰੇ ਪ੍ਰਾਜੈਕਟ ਭਾਜਪਾ ਸ਼ਾਸਿਤ ਰਾਜਾਂ ਕੋਲ ਨਹੀਂ ਆਏ ਹਨ। ਉਨ੍ਹਾਂ ਕਿਹਾ, ‘ਮੁਕਾਬਲਾ ਸੰਘਵਾਦੀ ਦੇਸ਼ ਲਈ ਚੰਗਾ ਹੈ।’ ਉਨ੍ਹਾਂ ਕਿਹਾ ਕਿ ਭਾਰਤ-ਪੱਛਮੀ ਏਸ਼ੀਆ ਆਰਥਿਕ ਗਲਿਆਰਾ ਦੁਨੀਆ ’ਚ ਸਭ ਤੋਂ ਮਸ਼ਹੂਰ ਸੰਪਰਕ ਗਲਿਆਰਾ ਹੈ ਅਤੇ ਇਸ ਦਾ ਮੁੱਖ ਇੰਟਰਫੇਸ ਮਹਾਰਾਸ਼ਟਰ ’ਚ ਹੋਵੇਗਾ। -ਪੀਟੀਆਈ

Advertisement

Advertisement
Author Image

sukhwinder singh

View all posts

Advertisement