ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉਤਰਾਖੰਡ ਵਿੱਚ ਫੌਜ ਦਾ ਟਰੱਕ ਪਲਟਿਆ, ਇੱਕ ਜਵਾਨ ਹਲਾਕ

10:02 PM Oct 23, 2024 IST
ਟਿਹਰੀ ਗੜ੍ਹਵਾਲ ਵਿੱਚ ਦੇਵਪ੍ਰਯਾਗ ਨੇੜੇ ਪਲਟਿਆ ਫੌਜ ਦਾ ਵਾਹਨ। -ਫੋਟੋ: ਏਐਨਆਈ

ਨਵੀਂ ਟਿਹਰੀ, 23 ਅਕਤੂਬਰ
ਉਤਰਾਖੰਡ ਵਿੱਚ ਟਿਹਰੀ ਜ਼ਿਲ੍ਹੇ ਦੇ ਦੇਵਪ੍ਰਯਾਗ ਵਿੱਚ ਅੱਜ ਫੌਜ ਦੇ ਇੱਕ ਵਾਹਨ ਦੇ ਪਲਟਨ ਕਾਰਨ ਇੱਕ ਜਵਾਨ ਦੀ ਮੌਤ ਹੋ ਗਈ। ਦੇਵਪ੍ਰਯਾਗ ਥਾਣੇ ਦੇ ਇੰਚਾਰਜ ਮਹੀਪਾਲ ਸਿੰਘ ਰਾਵਤ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਲਗਪਗ ਪੌਣੇ 12 ਵਜੇ ਰਿਸ਼ੀਕੇਸ਼-ਬਦਰੀਨਾਥ ਰਾਜਮਾਰਗ ’ਤੇ ਐੱਨਐੱਚਪੀਸੀ ਮੋੜ ’ਤੇ ਉਸ ਸਮੇਂ ਵਾਪਰਿਆ ਜਦੋਂ ਫੌਜ ਦਾ ਵਾਹਨ ਜਵਾਨਾਂ ਨੂੰ ਲੈ ਕੇ ਗੋਚਰ ਤੋਂ ਦੇਹਰਾਦੂਨ ਦੇ ਰਾਇਵਾਲਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਘਟਨਾ ਸਥਾਨ ’ਤੇ ਪੁੱਜੀ ਪੁਲੀਸ ਨੇ ਫੌਰੀ ਮਸ਼ੀਨ ਬੁਲਾ ਕੇ ਵਾਹਨ ਨੂੰ ਸਿੱਧ ਕਰਵਾਇਆ ਤੇ ਹੇਠਾਂ ਦਬੇ ਜਵਾਨ ਨੂੰ ਬਾਹਰ ਕੱਢਿਆ। ਮ੍ਰਿਤਕ ਦੀ ਪਛਾਣ 26 ਰਾਜਪੂਤ ਰੈਜੀਮੈਂਟ ਦੇ ਹੌਲਦਾਰ ਸ਼ੈਲੇਂਦਰ ਸਿੰਘ (35) ਵਜੋਂ ਹੋਈ ਹੈ। -ਪੀਟੀਆਈ

Advertisement

Advertisement