For the best experience, open
https://m.punjabitribuneonline.com
on your mobile browser.
Advertisement

ਹੇਮਕੁੰਟ ਸਾਹਿਬ ਦੇ ਰਾਹ ’ਚੋਂ ਬਰਫ ਹਟਾਉਣ ਲਈ ਫੌਜੀ ਜਵਾਨ ਰਵਾਨਾ

08:19 AM Apr 22, 2024 IST
ਹੇਮਕੁੰਟ ਸਾਹਿਬ ਦੇ ਰਾਹ ’ਚੋਂ ਬਰਫ ਹਟਾਉਣ ਲਈ ਫੌਜੀ ਜਵਾਨ ਰਵਾਨਾ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 21 ਅਪਰੈਲ
ਉੱਤਰਾਖੰਡ ਸਥਿਤ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਸ ਵਾਰ 25 ਮਈ ਤੋਂ ਸ਼ੁਰੂ ਹੋ ਰਹੀ ਹੈ। ਇਸ ਦੀ ਤਿਆਰੀ ਲਈ ਭਾਰਤੀ ਫੌਜ ਦੇ ਜਵਾਨਾਂ ਦਾ ਦਲ ਬਰਫ਼ ਦੀ ਕਟਾਈ ਕਰਕੇ ਰਸਤੇ ਤਿਆਰ ਕਰਨ ਲਈ ਅੱਜ ਗੁਰਦੁਆਰਾ ਗੋਬਿੰਦ ਘਾਟ ਤੋਂ ਰਵਾਨਾ ਹੋਇਆ।
ਭਾਰਤੀ ਫੌਜ ਦੇ ਜਵਾਨਾਂ ਦੇ ਇਸ ਦਲ ਵਿੱਚ 418 ਇੰਡੀਪੈਂਡੈਂਟ ਇੰਜੀਨੀਅਰ ਕੌਰ ਦੇ ਓ ਸੀ ਕਰਨਲ ਸੁਨੀਲ ਯਾਦਵ ਵੱਲੋਂ ਹਰੀਸੇਵਕ ਸਿੰਘ ਅਤੇ ਪ੍ਰਮੋਦ ਕੁਮਾਰ ਦੀ ਅਗਵਾਈ ਹੇਠ ਫੌਜ ਦੇ ਜਵਾਨਾਂ ਦਾ ਦਲ ਰਵਾਨਾ ਕੀਤਾ ਗਿਆ। ਅੱਜ ਸਵੇਰੇ ਗੁਰਦੁਆਰਾ ਗੋਬਿੰਦ ਘਾਟ ਵਿਖੇ ਇਸ ਸਬੰਧੀ ਅਰਦਾਸ ਹੋਈ। ਇਹ ਦਲ 22 ਤੋਂ 26 ਅਪਰੈਲ ਤੱਕ ਲਗਪਗ 10 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਿਤ ਗੁਰਦੁਆਰਾ ਗੋਬਿੰਦ ਧਾਮ ਵਿੱਚ ਰੁਕੇਗਾ। ਪਹਿਲਾਂ ਉਥੋਂ ਬਰਫ ਹਟਾਈ ਜਾਵੇਗੀ ਮਗਰੋਂ 27 ਅਪਰੈਲ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਵੇਗਾ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਉਮੀਦ ਪ੍ਰਗਟਾਈ ਕਿ 20 ਮਈ ਤੱਕ ਬਰਫ ਨੂੰ ਹਟਾ ਕੇ ਰਸਤੇ ਤਿਆਰ ਹੋ ਜਾਣਗੇ। ਮਗਰੋਂ 22 ਮਈ ਨੂੰ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ ਯਾਤਰੂਆਂ ਦਾ ਪਹਿਲਾ ਜਥਾ ਰਵਾਨਾ ਹੋਵੇਗਾ ਅਤੇ 25 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸੰਗਤ ਲਈ ਖੋਲ੍ਹੇ ਜਾਣਗੇ। ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਭਾਰਤੀ ਫੌਜ ਦੇ ਇਸ ਦਲ ਵਿੱਚ 35 ਜਵਾਨ ਅਤੇ ਪੰਦਰਾਂ ਟਰੱਸਟ ਦੇ ਸੇਵਾਦਾਰ ਸ਼ਾਮਲ ਹਨ।

Advertisement

Advertisement
Author Image

sukhwinder singh

View all posts

Advertisement
Advertisement
×