ਛੁੱਟੀ ’ਤੇ ਆਇਆ ਫੌਜੀ ਜਵਾਨ ਜੰਮੂ ਕਸ਼ਮੀਰ ਦੇ ਕੁਲਗਾਮ ’ਚੋਂ ਲਾਪਤਾ
12:42 PM Jul 30, 2023 IST
Advertisement
ਸ੍ਰੀਨਗਰ, 30 ਜੁਲਾਈ
ਛੁੱਟੀ ’ਤੇ ਆਇਆ ਫੌਜ ਦਾ ਜਵਾਨ ਜਾਵੇਦ ਅਹਿਮਦ ਵਾਨੀ ਜੰਮੂ ਕਸ਼ਮੀਰ ਦੇ ਆਪਣੇ ਜ਼ੱਦੀ ਜ਼ਿਲ੍ਹੇ ਕੁਲਗਾਮ ’ਚੋਂ ਲਾਪਤਾ ਹੋ ਗਿਆ ਹੈ। ਸੁਰੱਖਿਆ ਬਲਾਂ ਨੇ ਉਸ ਦੀ ਭਾਲ ਵਿੱਚ ਵੱਡੀ ਤਲਾਸ਼ੀ ਮੁਹਿੰਮ ਤੇ ਰਾਹਤ ਅਪਰੇਸ਼ਨ ਵਿੱਢਿਆ ਹੈ। ਵਾਨੀ ਲੱਦਾਖ ਵਿੱਚ ਤਾਇਨਾਤ ਸੀ ਤੇ ਉਸ ਦੇ ਪਿਤਾ ਮੁਤਾਬਕ ਨੇ ਉਸ ਨੇ ਐਤਵਾਰ ਨੂੰ ਆਪਣੀ ਡਿਊਟੀ ਜੁਆਇਨ ਕਰਨੀ ਸੀ। ਕੁਲਗਾਮ ਜ਼ਿਲ੍ਹੇ ਦੇ ਅਚਤਹਾਲ ਇਲਾਕੇ ਦਾ ਵਸਨੀਕ ਵਾਨੀ ਸ਼ਨਿੱਚਰਵਾਰ ਸ਼ਾਮ ਤੋਂ ਲਾਪਤਾ ਹੈ। ਉਸ ਦੀ ਕਾਰ ਪਾਰਨਹਾਲ ਤੋਂ ਬਰਾਮਦ ਹੋਈ ਸੀ। ਵਾਨੀ ਦੇ ਪਿਤਾ ਮੁਹੰਮਦ ਅਯੂਬ ਵਾਨੀ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਉਸ ਨੂੰ ਅਗਵਾ ਕੀਤਾ ਹੈ ਤਾਂ ਛੱਡ ਦੇਣ, ਕਿਉਂਕਿ ਉਹ ਪਰਿਵਾਰ ਦਾ ਇਕੋ ਇਕ ਕਮਾਊ ਜੀਅ ਹੈ। ਪੁਲੀਸ ਵੱਲੋਂ ਫੌਜੀ ਜਵਾਨ ਦੀ ਭਾਲ ਵਿੱਚ ਕੁਲਗਾਮ ਜ਼ਿਲ੍ਹੇ ਤੇ ਨੇੜਲੇ ਇਲਾਕਿਆਂ ਵਿਚ ਛਾਪੇ ਜਾਰੀ ਹਨ। -ਪੀਟੀਆਈ
Advertisement
Advertisement