ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਫੌਜੀ ਜਵਾਨ ਦੀ ਮੌਤ
07:59 AM Aug 01, 2024 IST
Advertisement
ਅਜਨਾਲਾ (ਸੁਖਦੇਵ ਸਿੰਘ):
Advertisement
ਨੇੜਲੇ ਪਿੰਡ ਹਰੜ ਕਲਾਂ ਦਾ ਰਹਿਣ ਵਾਲਾ ਫੌਜੀ ਜਵਾਨ ਨਾਇਕ ਹਰਵੰਤ ਸਿੰਘ ਜੋ ਜੰਮੂ ਕਸ਼ਮੀਰ ਦੇ ਸਾਂਭਾ ਸੈਕਟਰ ਵਿੱਚ ਤਾਇਨਾਤ ਸੀ, ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਹਰਵੰਤ ਸਿੰਘ ਇਸ ਸਮੇਂ 8 ਸਿਖਲਾਈ ਫ਼ਤਹਿਪੁਰ ਬਟਾਲੀਅਨ ਵਿੱਚ ਡਿਊਟੀ ਨਿਭਾਅ ਰਿਹਾ ਸੀ। ਉਸ ਦੀ ਲਾਸ਼ ਜਦੋਂ ਉਸ ਦੇ ਜੱਦੀ ਪਿੰਡ ਪਹੁੰਚੀ ਤਾਂ ਮਾਹੌਲ ਗਮਗੀਨ ਹੋ ਗਿਆ। ਹਰਵੰਤ ਦੇ ਭਰਾ ਨੇ ਕਿਹਾ ਕਿ ਉਹ ਵੀ ਫੌਜੀ ਜਵਾਨ ਹੈ ਅਤੇ ਉਸ ਦੇ ਪਿਤਾ ਵੀ ਫੌਜ ਵਿੱਚ ਰਹੇ ਹਨ ਤੇ ਪੂਰੇ ਪਰਿਵਾਰ ਨੂੰ ਫ਼ਖਰ ਹੈ ਕਿ ਉਨ੍ਹਾਂ ਦਾ ਭਰਾ ਡਿਊਟੀ ਦੌਰਾਨ ਸ਼ਹੀਦ ਹੋਇਆ ਹੈ। ਸ਼ਹੀਦ ਫੌਜੀ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਹਰਵੰਤ ਸਿੰਘ ਆਪਣੇ ਪਿੱਛੇ ਮਾਤਾ, ਪਤਨੀ ਅਤੇ ਛੋਟਾ ਬੱਚਾ ਛੱਡ ਗਿਆ ਹੈ।
Advertisement
Advertisement