For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿਚ ਕਈ ਥਾਵਾਂ ’ਤੇ ਫੌਜ ਵੱਲੋਂ ਅਭਿਆਸ

07:44 AM May 08, 2024 IST
ਪੰਜਾਬ ਵਿਚ ਕਈ ਥਾਵਾਂ ’ਤੇ ਫੌਜ ਵੱਲੋਂ ਅਭਿਆਸ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 7 ਮਈ
ਪੱਛਮੀ ਕਮਾਂਡ (ਫੌਜ) ਦੀ ਅਗਵਾਈ ਹੇਠ ਖੜਗਾ ਕੋਰ ਨੇ ਵਿਕਸਤ ਖੇਤਰਾਂ ਵਿੱਚ ਮਸ਼ੀਨੀ ਕਾਰਵਾਈਆਂ ਦੇ ਸਮਰਥਨ ’ਚ ਹਮਲਾ ਕਰਨ ਵਾਲੇ ਹੈਲੀਕਾਪਟਰਾਂ ਦੀ ਪ੍ਰਕਿਰਿਆ ਨੂੰ ਸੁਧਾਰਨ ਅਤੇ ਪ੍ਰਮਾਣਿਤ ਕਰਨ ਲਈ ਪੰਜਾਬ ਦੇ ਵੱਖ-ਵੱਖ ਸਥਾਨਾਂ ’ਤੇ ਗਗਨ ਸਟ੍ਰਾਈਕ-2 ਨਾਂ ਦਾ ਤਿੰਨ-ਰੋਜ਼ਾ ਸਾਂਝਾ ਅਭਿਆਸ ਕੀਤਾ ਗਿਆ। ਜੀਓਸੀ-ਇਨ-ਸੀ ਪੱਛਮੀ ਕਮਾਂਡ ਮੁਖੀ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਦੇ ਨਾਲ ਖੜਗਾ ਕੋਰ ਦੇ ਮੁਖੀ ਨੇ ਖੜਗਾ ਕੋਰ, ਭਾਰਤੀ ਹਵਾਈ ਸੈਨਾ ਅਤੇ ਆਰਮੀ ਏਵੀਏਸ਼ਨ ਦੇ ਸਾਰੇ ਰੈਂਕਾਂ ਨੂੰ ਉਨ੍ਹਾਂ ਦੀ ਪੇਸ਼ੇਵਰ ਉੱਤਮਤਾ ਅਤੇ ਸਾਂਝੀਆਂ ਕਾਰਵਾਈਆਂ ਦੇ ਵਧੀਆਂ ਤਾਲਮੇਲ ਲਈ ਵਧਾਈ ਦਿੱਤੀ।
ਫੌਜ ਦੇ ਬੁਲਾਰੇ ਅਨੁਸਾਰ ਇਸ ਅਭਿਆਸ ਵਿਚ ਅਪਾਚੇ ਅਤੇ ਏਐੱਲਐੱਚ-ਡਬਲਯੂਐੱਸਆਈ, ਸ਼ਸਤਰ ਰਹਿਤ ਹਵਾਈ ਵਾਹਨਾਂ ਅਤੇ ਭਾਰਤੀ ਫੌਜ ਦੇ ਵਿਸ਼ੇਸ਼ ਬਲਾਂ ਨੂੰ ਸ਼ਾਮਲ ਕੀਤਾ ਗਿਆ। ਇਸ ਅਭਿਆਸ ਦਾ ਮੁੱਖ ਉਦੇਸ਼ ਦੁਸ਼ਮਣ ’ਤੇ ਜ਼ਮੀਨੀ ਚੜ੍ਹਾਈ ਦੌਰਾਨ ਸਟ੍ਰਾਈਕ ਬਲਾਂ ਦੇ ਸਮਰਥਨ ਵਿਚ ਵੱਖ-ਵੱਖ ਬਲਾਂ ਦੀ ਪ੍ਰਮਾਣਿਕਤਾ ਅਤੇ ਅਭਿਆਸ ਅਤੇ ਮਕੈਨਾਈਜ਼ਡ ਬਲਾਂ ਦੀ ਮੰਗ ਅਨੁਸਾਰ ਹੈਲੀਕਾਪਟਰਾਂ ਵੱਲੋਂ ਗੋਲਾਬਾਰੀ ਨੂੰ ਦੇਖਣਾ ਸੀ। ਬੁਲਾਰੇ ਅਨੁਸਾਰ ਅਭਿਆਸ ਨੇ ਦੋਹਾਂ ਫੌਜਾਂ ਵਿਚਕਾਰ ਉੱਚ ਪੱਧਰੀ ਤਾਲਮੇਲ ਅਤੇ ਸਾਂਝੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ।
ਇਸ ਅਭਿਆਸ ਦੌਰਾਨ ਜ਼ਮੀਨੀ ਫੋਰਸ ਕਮਾਂਡਰਾਂ ਨੇ ਸਥਿਤੀ ਸਬੰਧੀ ਜਾਗਰੂਕਤਾ ਵਧਾਉਣ ਅਤੇ ਮੋਬਾਈਲ ਤੇ ਸਟੇਸ਼ਨਰੀ ਟੀਚਿਆਂ ਨੂੰ ਨਸ਼ਟ ਕਰਨ ਲਈ ਡਰੋਨ ਸਮੇਤ ਹਵਾਈ ਉਪਕਰਨਾਂ ਦੀ ਵਰਤੋਂ ਕੀਤੀ। ਇਸ ਅਭਿਆਸ ਨੇ ਪੱਛਮੀ ਕਮਾਨ ਦੀ ਬਣਤਰ ਅਤੇ ਯੂਨਿਟਾਂ ਨੂੰ ਨਿਰਧਾਰਿਤ ਉਦੇਸ਼ ਪ੍ਰਾਪਤ ਕਰਨ ਲਈ ਸਾਰੀਆਂ ਜ਼ਮੀਨੀ ਅਤੇ ਹਵਾਈ ਸੰਪਤੀਆਂ ਦੇ ਸਹਿਜ ਏਕੀਕਰਨ ਦੇ ਨਾਲ ਸਾਂਝੀਆਂ ਕਾਰਵਾਈਆਂ ਨੂੰ ਚਲਾਉਣ ਦੇ ਯੋਗ ਬਣਾਇਆ।

Advertisement

Advertisement
Author Image

joginder kumar

View all posts

Advertisement
Advertisement
×