ਥਲ ਸੈਨਾ ਕੈਪਟਨ ਨੇ ਦਿੱਲੀ ਤੇ ਪਤੀ ਨੇ ਆਗਰਾ ਵਿੱਚ ਕੀਤੀ ਖ਼ੁਦਕੁਸ਼ੀ
06:36 AM Oct 18, 2024 IST
Advertisement
ਨਵੀਂ ਦਿੱਲੀ:
Advertisement
ਦਿੱਲੀ ਛਾਉਣੀ ਇਲਾਕੇ ਵਿੱਚ ਥਲ ਸੈਨਾ ਕੈਪਟਨ ਦੀ ਲਾਸ਼ ਉਸ ਦੀ ਆਫਿਸਰਜ਼ ਮੈੱਸ ਦੇ ਕਮਰੇ ਵਿੱਚ ਛੱਤ ਨਾਲ ਲਟਕਦੀ ਮਿਲੀ। ਇਸ ਤੋਂ ਕੁੱਝ ਹੀ ਘੰਟੇ ਪਹਿਲਾਂ ਆਗਰਾ ਹਵਾਈ ਸੈਨਾ ਸਟੇਸ਼ਨ ਵਿੱਚ ਤਾਇਨਾਤ ਉਸ ਦੇ ਫਲਾਈਟ ਲੈਫਟੀਨੈਂਟ ਪਤੀ ਨੇ ਵੀ ਆਤਮਹੱਤਿਆ ਕਰ ਲਈ ਸੀ। ਆਗਰਾ ਵਿੱਚ ਮਿਲਟਰੀ ਨਰਸਿੰਗ ਸਰਵਿਸ ’ਚ ਤਾਇਨਾਤ ਕੈਪਟਨ ਰੇਣੂ ਤੰਵਰ ਦੀ ਲਾਸ਼ ਮੰਗਲਵਾਰ ਨੂੰ ਗਰੁੜ ਸ਼ਰਤ ਆਫਿਸਰਜ਼ ਮੈੱਸ ’ਚੋਂ ਮਿਲੀ। ਕਮਰੇ ’ਚੋਂ ਮਿਲੇ ਨੋਟ ’ਚ ਉਸ ਨੇ ਆਪਣੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਤੰਵਰ ਆਪਣੀ ਮਾਂ ਦਾ ਇਲਾਜ ਕਰਵਾਉਣ ਲਈ ਦਿੱਲੀ ਦੇ ਏਮਜ਼ ਵਿੱਚ ਸੀ, ਉਦੋਂ ਉਸ ਨੂੰ ਆਗਰਾ ਤੋਂ ਆਪਣੇ ਪਤੀ ਦੀ ਆਤਮਹੱਤਿਆ ਦੀ ਖ਼ਬਰ ਮਿਲੀ। ਮੰਗਲਵਾਰ ਸਵੇਰੇ ਉਸ ਦੇ ਪਤੀ ਦੀਨਦਿਆਲ ਦੀਪ ਨੇ ਆਫਿਸਰਜ਼ ਕੁਆਰਟਰ ’ਚ ਫਾਹਾ ਲੈ ਲਿਆ ਸੀ। -ਪੀਟੀਆਈ
Advertisement
Advertisement