For the best experience, open
https://m.punjabitribuneonline.com
on your mobile browser.
Advertisement

ਹਥਿਆਰ ਤਸਕਰੀ: ਪੁਲੀਸ ਵੱਲੋਂ ਪੰਜ ਮੁਲਜ਼ਮ ਗ੍ਰਿਫ਼ਤਾਰ

09:06 AM Oct 03, 2024 IST
ਹਥਿਆਰ ਤਸਕਰੀ  ਪੁਲੀਸ ਵੱਲੋਂ ਪੰਜ ਮੁਲਜ਼ਮ ਗ੍ਰਿਫ਼ਤਾਰ
ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਅਕਤੂਬਰ
ਥਾਣਾ ਇਸਲਾਮਾਬਾਦ ਦੀ ਪੁਲੀਸ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹੋਂ ਕੋਲੋਂ ਤਿੰਨ ਪਿਸਤੌਲ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਸ਼ਨਾਖਤ ਮੁਹੰਮਦ ਅਕਬਰ, ਜਾਵੇਦ ਖਾਨ, ਕਾਸਿਮ, ਆਲਮੀਨ ਅੰਸਾਰੀ ਅਤੇ ਮੁਕੇਸ਼ ਕੁਮਾਰ ਉਰਫ ਮੱਖੂ ਵਜੋਂ ਹੋਈ ਹੈ ਜਿਨ੍ਹਾਂ ਕੋਲੋਂ 32 ਬੋਰ ਤੇ ਤਿੰਨ ਪਿਸਤੌਲ ਅਤੇ 30 ਗੋਲੀਆਂ ਬਰਾਮਦ ਹੋਈਆਂ ਹਨ। ਡੀਸੀਪੀ ਆਲਮ ਵਿਜੇ ਸਿੰਘ, ਏਡੀਸੀਪੀ ਵਿਸ਼ਾਲਜੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਪੁਲੀਸ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਅੰਤਰਰਾਜੀ ਗਰੋਹ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚੋਂ ਪਹਿਲਾਂ ਮੁਹੰਮਦ ਅਕਬਰ, ਜਾਵੇਦ ਖਾਨ ਤੇ ਕਾਸਿਮ ਨੂੰ ਪੁਤਲੀ ਘਰ ਇਲਾਕੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਰੇੜੀਆਂ ਲਾਉਣ ਦਾ ਕੰਮ ਕਰਦੇ ਹਨ। ਪੁੱਛਗਿੱਛ ਤੋਂ ਬਾਅਦ ਖੁਲਾਸਾ ਹੋਇਆ ਕਿ ਇਹ ਮੁਕੇਸ਼ ਕੁਮਾਰ ਉਰਫ ਮੱਖੂ ਅਤੇ ਆਲਮੀਨ ਅੰਸਾਰੀ ਪਾਸੋਂ ਅਸਲਾ ਲਿਆ ਕੇ ਇੱਥੇ ਵੇਚਦੇ ਹਨ। ਮੁਕੇਸ਼ ਕੁਮਾਰ ਗੰਗਾ ਨਗਰ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਰੰਗ ਰੋਗਨ ਦਾ ਕੰਮ ਕਰਦਾ ਹੈ ਜਦੋਂਕਿ ਆਲਮੀਨ ਅੰਮ੍ਰਿਤਸਰ ਵਿੱਚ ਹੀ ਰਹਿੰਦਾ ਹੈ ਅਤੇ ਚਾਪਾਂ ਦੀ ਰੇਹੜੀ ਲਾਉਂਦਾ ਹੈ। ਉਨ੍ਹਾਂ ਦੱਸਿਆ ਕਿ ਮੁਕੇਸ਼ ਕੁਮਾਰ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਨਾਜਾਇਜ਼ ਅਸਲਾ ਅਤੇ ਗੋਲੀ ਸਿੱਕਾ ਰਾਜਸਥਾਨ ਤੋਂ ਲਿਆ ਕੇ ਆਲਮੀਨ ਅਨਸਾਰੀ ਰਾਹੀਂ ਅੱਗੇ ਸਪਲਾਈ ਕਰਦਾ ਹੈ। ਇਸ ਖਿਲਾਫ਼ ਰਾਜਸਥਾਨ ਵਿੱਚ ਛੇ ਕੇਸ ਦਰਜ ਹਨ।

Advertisement

Advertisement
Advertisement
Author Image

Advertisement