For the best experience, open
https://m.punjabitribuneonline.com
on your mobile browser.
Advertisement

ਤਲਾਸ਼ੀ ਮੁਹਿੰਮ ਦੌਰਾਨ ਰਾਜੌਰੀ ’ਚੋਂ ਹਥਿਆਰ ਤੇ ਅਸਲਾ ਬਰਾਮਦ

08:20 AM Apr 22, 2024 IST
ਤਲਾਸ਼ੀ ਮੁਹਿੰਮ ਦੌਰਾਨ ਰਾਜੌਰੀ ’ਚੋਂ ਹਥਿਆਰ ਤੇ ਅਸਲਾ ਬਰਾਮਦ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਰਾਜੌਰੀ (ਜੰਮੂ ਕਸ਼ਮੀਰ), 21 ਅਪਰੈਲ
ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਰਾਜੌਰੀ ਦੇ ਥੰਨਾਮੰਡੀ ਤੇ ਅਜਮਤਾਬਾਦ ਇਲਾਕੇ ’ਚੋਂ ਅੱਠ ਬਾਰੂਦੀ ਸੁਰੰਗਾਂ (ਆਈਈਡੀਜ਼) ਅਤੇ ਭਾਰੀ ਮਾਤਰਾ ’ਚ ਹਥਿਆਰ ਤੇ ਅਸਲਾ ਬਰਾਮਦ ਕੀਤਾ ਹੈ। ਇਹ ਤਲਾਸ਼ੀ ਮੁਹਿੰਮ ਸਪੈਸ਼ਲ ਅਪਰੇਸ਼ਨਜ਼ ਗਰੁੱਪ (ਐੱਸਓਜੀ) ਰਾਜੌਰੀ ਅਤੇ 61 ਰਾਸ਼ਟਰੀ ਰਾਈਫਲਜ਼ ਵੱਲੋਂ ਚਲਾਈ ਗਈ ਸੀ ਜਿਸ ਦੌਰਾਨ ਭਾਰੀ ਮਾਤਰਾ ਵਿੱਚ ਹਥਿਆਰ ਤੇ ਅਸਲਾ ਬਰਾਮਦ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਮਿਲੀ ਇਕ ਬਾਰੂਦੀ ਸੁਰੰਗ ਦਾ ਵਜ਼ਨ ਇਕ ਕਿੱਲੋ ਸੀ ਜਦਕਿ ਬਾਕੀ ਸੱਤ ਦਾ ਵਜ਼ਨ ਅੱਧ ਕਿੱਲੋ ਸੀ। ਇਸ ਤੋਂ ਇਲਾਵਾ ਅਤਿਵਾਦੀ ਟਿਕਾਣੇ ਤੋਂ ਏਕੇ-47 ਰਾਈਫਲ ਦੀਆਂ ਤਿੰਨ ਮੈਗਜ਼ੀਨਾਂ, 102 ਰਾਊਂਡ ਗੋਲੀਆਂ, ਇਕ ਚਾਰਜਰ ਅਤੇ ਦੋ ਵਾਇਰਲੈੱਸ ਸੈੱਟ ਜ਼ਬਤ ਕੀਤੇ ਗਏ।
ਅਧਿਕਾਰੀਆਂ ਮੁਤਾਬਕ ਬਰਾਮਦ ਕੀਤੀ ਗਈ ਧਮਾਕਾਖੇਜ਼ ਸਮੱਗਰੀ ਕਾਫੀ ਜੰਗ ਲੱਗੀ ਹੋਈ ਹਾਲਤ ਵਿੱਚ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਦੋ ਦਹਾਕੇ ਪਹਿਲਾਂ ਅਤਿਵਾਦ ਤੋਂ ਮੁਕਤ ਹੋਣ ਤੋਂ ਪਹਿਲਾਂ ਜਦੋਂ ਜ਼ਿਲ੍ਹੇ ਵਿੱਚ ਅਤਿਵਾਦੀ ਸਰਗਰਮ ਸਨ ਉਦੋਂ ਇਸ ਟਿਕਾਣੇ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ।ਦੱਸਣਯੋਗ ਹੈ ਕਿ ਇੱਕ ਦਿਨ ਪਹਿਲਾਂ ਵੀ ਜੰਮੂ ਕਸ਼ਮੀਰ ਪੁਲੀਸ ਨੇ ਅਰਨਾਸ ਇਲਾਕੇ ’ਚ ਦਹਿਸ਼ਤਗਰਦਾਂ ਦੇ ਇੱਕ ਟਿਕਾਣੇ ਦਾ ਪਤਾ ਲਾਉਂਦਿਆਂ ਵੱਡੀ ਮਾਤਰਾ ਵਿੱਚ ਹਥਿਆਰ ਤੇ ਅਸਲਾ ਬਰਾਮਦ ਕੀਤਾ ਸੀ।

Advertisement

Advertisement
Author Image

sukhwinder singh

View all posts

Advertisement
Advertisement
×