For the best experience, open
https://m.punjabitribuneonline.com
on your mobile browser.
Advertisement

ਹਥਿਆਰਬੰਦ ਨੌਜਵਾਨਾਂ ਵੱਲੋਂ ਘਰ ’ਚ ਦਾਖ਼ਲ ਹੋ ਕੇ ਭੰਨ੍ਹ-ਤੋੜ

10:39 AM Nov 14, 2024 IST
ਹਥਿਆਰਬੰਦ ਨੌਜਵਾਨਾਂ ਵੱਲੋਂ ਘਰ ’ਚ ਦਾਖ਼ਲ ਹੋ ਕੇ ਭੰਨ੍ਹ ਤੋੜ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਨਵੰਬਰ
ਡਾਬਾ ਦੇ ਮੁਹੱਲਾ ਗੁਰਬਚਨ ਕਾਲੋਨੀ ’ਚ ਕੁਝ ਹਥਿਆਰਬੰਦ ਨੌਜਵਾਨਾਂ ਨੇ ਰੰਜ਼ਿਸ਼ ਦੇ ਚੱਲਦਿਆਂ ਇੱਕ ਘਰ ’ਚ ਦਾਖਲ ਹੋ ਕੇ ਭੰਨ੍ਹ-ਤੋੜ ਕੀਤੀ ਅਤੇ ਇੱਕ ਲੱਖ ਰੁਪਏ ਦੀ ਨਕਦੀ ਦੇ ਨਾਲ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਾਬਾ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ।
ਇਸ ਮਾਮਲੇ ਵਿੱਚ ਮੁਹੱਲਾ ਗੁਰਬਚਨ ਕਲੋਨੀ ਦੀ ਰਹਿਣ ਵਾਲੀ ਗੁਰਮੀਤ ਕੌਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਮਨੀ ਸੇਖੋਂ, ਬਾਬੂ, ਆਸ਼ੂ ਲੋਹਾਰਾ, ਅੰਗਰੇਜ਼, ਅਜੈ, ਸ਼ੰਟੀ, ਸਾਬੀ, ਹਰਮਨ ਮੋਹਰੀ, ਪਾਰੁਲ, ਰਾਜ, ਰਾਜਨ ਦੇ ਨਾਲ ਨਾਲ 25 ਤੋਂ 30 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਵਿੱਚ ਲੱਗੀ ਹੋਈ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਗੁਰਮੀਤ ਕੌਰ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ 8 ਨਵੰਬਰ ਨੂੰ ਉਸ ਦਾ ਲੜਕਾ ਰਮਨਦੀਪ ਸਿੰਘ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ। ਅਗਲੇ ਦਿਨ ਕੁਝ ਨੌਜਵਾਨ ਹਥਿਆਰਾਂ ਨਾਲ ਲੈਸ ਉਸ ਦੇ ਘਰ ਪਹੁੰਚੇ ਅਤੇ ਉਸ ਦੇ ਲੜਕੇ ਬਾਰੇ ਪੁੱਛਣ ਲੱਗੇ ਅਤੇ ਧਮਕੀਆਂ ਦੇਣ ਲੱਗੇ। ਜਿਸ ਤੋਂ ਬਾਅਦ ਮੁਲਜ਼ਮ ਉਥੋਂ ਫਰਾਰ ਹੋ ਗਏ। ਅਗਲੇ ਦਿਨ ਫਿਰ ਜਦੋਂ ਗੁਰਮੀਤ ਕੌਰ ਦਾ ਪਤੀ ਸਵਰਨ ਸਿੰਘ ਆਪਣੀ ਦੁਕਾਨ ’ਤੇ ਗਿਆ ਹੋਇਆ ਸੀ ਤਾਂ ਪਿੱਛੇ ਤੋਂ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਆਏ ਆਉਂਦੇ ਹੀ ਘਰ ’ਚ ਦਾਖਲ ਹੋ ਕੇ ਭੰਨ੍ਹ-ਤੋੜ ਕੀਤੀ ਅਤੇ ਨਾਲ ਹੀ ਅਲਮਾਰੀ ਦੇ ਤਾਲੇ ਤੋੜ ਕੇ ਇੱਕ ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਕੱਢ ਲਏ। ਉਸ ਨੇ ਦੱਸਿਆ ਕਿ ਜਾਂਦੇ ਹੋਏ ਮੁਲਜ਼ਮਾਂ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਸਾਰਾ ਪਰਿਵਾਰ ਖਤਮ ਕਰ ਦਿੱਤਾ ਜਾਵੇਗਾ। ਮੁਲਜ਼ਮਾਂ ਦੇ ਫਰਾਰ ਹੋਣ ਤੋਂ ਬਾਅਦ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਪੁਲੀਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਹੇਠ ਲੈ ਲਈ ਹੈ ਤੇ ਅੱਗੇ ਜਾਂਚ ਜਾਰੀ ਰਹੀ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਨਾਮ ਦਰਜ ਹੋਏ ਹਨ, ਉਨ੍ਹਾਂ ਦੀ ਭਾਲ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

Advertisement

ਪਿੰਡ ਕਾਉਂਕੇ ਵਿੱਚ ਘਰ ’ਚ ਨਕਦੀ ਤੇ ਗਹਿਣੇ ਚੋਰੀ

ਮਾਛੀਵਾੜਾ (ਪੱਤਰ ਪ੍ਰੇਰਕ): 

Advertisement

ਨੇੜਲੇ ਪਿੰਡ ਕਾਉਂਕੇ ਵਿੱਚ ਚੋਰਾਂ ਨੇ ਇੱਕ ਸੁੰਨੇ ਪਏ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਹਜ਼ਾਰਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਤੇ ਇੱਕ ਐੱਲਈਡੀ ਚੋਰੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਘਰ ਦਾ ਮਾਲਕ ਨਛੱਤਰ ਸਿੰਘ ਜੋ ਪੇਸ਼ੇ ਵਜੋਂ ਗ੍ਰੰਥੀ ਸਿੰਘ ਹੈ ਅਤੇ ਉਹ ਖੰਨਾ ਨੇੜਲੇ ਇੱਕ ਪਿੰਡ ਵਿਚ ਆਪਣੇ ਪਰਿਵਾਰ ਸਮੇਤ ਡਿਊਟੀ ਨਿਭਾਅ ਰਿਹਾ ਹੈ। ਪਿੰਡ ਕਾਉਂਕੇ ਵਿੱਚ ਉਸ ਦੇ ਘਰ ਨੂੰ ਤਾਲਾ ਲੱਗਾ ਹੋਇਆ ਸੀ ਅਤੇ ਨਾਲ ਲੱਗਦੇ ਘਰ ਵਿਚ ਉਸ ਦੇ ਭਰਾ ਅਤੇ ਮਾਤਾ ਰਹਿੰਦੇ ਹਨ। ਅੱਜ ਕਰੀਬ 12 ਵਜੇ ਜਦੋਂ ਨਛੱਤਰ ਸਿੰਘ ਦੀ ਮਾਂ ਉਸ ਦੇ ਘਰ ਗੇੜਾ ਮਾਰਨ ਗਈ ਤਾਂ ਉਸ ਨੇ ਦੇਖਿਆ ਕਿ ਮੇਨ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਘਰ ਅੰਦਰ ਜਾ ਕੇ ਦੇਖਿਆ ਤਾਂ ਕਮਰਿਆਂ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰਾਂ ਨੇ ਕਮਰਿਆਂ ’ਚ ਪਏ ਬੈੱਡ, ਅਲਮਾਰੀਆਂ ਤੇ ਹੋਰ ਸਾਮਾਨ ਦੀ ਫਰੌਲਾ ਫਰਾਲੀ ਕੀਤੀ ਹੋਈ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਚੋਰ ਘਰ ’ਚ ਪਈ 37 ਹਜ਼ਾਰ ਰੁਪਏ ਦੇ ਕਰੀਬ ਨਕਦੀ, ਕੁਝ ਸੋਨੇ ਦੇ ਗਹਿਣੇ ਅਤੇ ਕਮਰੇ ਅੰਦਰ ਲੱਗੀ ਐੱਲ.ਈ.ਡੀ. ਵੀ ਚੋਰੀ ਕਰਕੇ ਲੈ ਗਏ। ਪਰਿਵਾਰ ਵੱਲੋਂ ਇਸ ਚੋਰੀ ਦੀ ਘਟਨਾ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ। ਬਹਿਲੋਲਪੁਰ ਪੁਲੀਸ ਚੌਂਕੀ ਇੰਚਾਰਜ਼ ਬਲਵਿੰਦਰ ਸਿੰਘ ਵਲੋਂ ਆ ਕੇ ਮੌਕਾ ਵੀ ਦੇਖਿਆ ਅਤੇ ਆਸਪਾਸ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement
Author Image

joginder kumar

View all posts

Advertisement